
ਵਾਸ਼ਿੰਗਟਨ- ਭਾਰਤੀ ਫੌਜ ਨੂੰ ਆਧੁਨਿਕ ਬਣਾਉਣ ਵਿਚ ਮਦਦ ਲਈ ਅਮਰੀਕਾ ਤਿਆਰ ਹੈ। ਦੋਵੇਂ ਦੇਸ਼ ਮਿਲ ਕੇ ਭਾਰਤ ਦੀ ਫੌਜੀ ਸਮਰੱਥਾ ‘ਚ ਸੁਧਾਰ ਕਰ ਸਕਦੇ ਹਨ। ਭਾਰਤ ਅਮਰੀਕਾ ਦਾ ਇਕ ਵੱਡਾ ਰੱਖਿਆ ਭਾਈਵਾਲ ਹੈ। ਇਹ ਦਾਅਵਾ ਯੂ. ਐੱਸ. ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਹੈਰੀ ਹੈਰਿਸ ਨੇ ਕੀਤਾ। ਉਨ੍ਹਾਂ ਇਥੇ ਕਿਹਾ ਕਿ ਬੀਤੇ 10 ਸਾਲਾਂ ਤੋਂ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਕਾਰੋਬਾਰ 15 ਅਰਬ ਡਾਲਰ ਤੋਂ ਵੀ ਪਾਰ ਕਰ ਜਾਏਗਾ। ਆਉਂਦੇ ਕੁਝ ਸਾਲਾਂ ਦੌਰਾਨ ਇਸ ਵਿਚ ਹੋਰ ਤੇਜ਼ੀ ਆਏਗੀ।