ਲਾਲ ਕਿਲ੍ਹੇ ‘ਤੇ ਪੀ.ਐੱਮ. ਮੋਦੀ ਨੇ ਲਹਿਰਾਇਆ ਤਿਰੰਗਾ, ਦੇਸ਼ ਨੂੰ ਮੋਦੀ ਦਾ ਚੌਥਾ ਸੰਬੋਧਨ

 

 

 

 

 

 

ਨਵੀਂ ਦਿੱਲੀ, 15 ਅਗਸਤ, 2017 : ਆਜ਼ਾਦੀ ਦਿਹਾੜੇ ਦੇ ਮੌਕੇ ਭਾਰਤ ਅੱਜ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਚੌਥੀ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ। ਪੂਰੇ ਦੇਸ਼ ‘ਚ ਦੇਸ਼ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਤਿਆਗ ਤੇ ਬਲਿਦਾਨ ਕਰਨ ਵਾਲਿਆਂ ਨੂੰ ਉਹ ਪ੍ਰਣਾਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਜਨਮ ਅਸ਼ਟਮੀ ਦਾ ਤਿਉਹਾਰ ਵੀ ਮਨਾ ਰਿਹਾ ਹੈ। ਮੇਰੇ ਸਾਹਮਣੇ ਬਾਲ ਕ੍ਰਿਸ਼ਣ ਵੀ ਬੈਠੇ ਹਨ। ਸੁਦਰਸ਼ਨ ਚੱਕਰਧਾਰੀ ਮੋਹਨ ਤੋਂ ਲੈ ਕੇ ਚਰਖਾ ਧਾਰੀ ਮੋਹਨ ਤਕ ਇੱਥੇ ਮੌਜੂਦ ਹਨ। ਸਾਡਾ ਸੱਭਿਆਚਾਰ ਅਤੇ ਇਤਿਹਾਸਕ ਵਿਰਾਸਤ ਇਕੱਠੇ ਇੱਥੇ ਮੌਜੂਦ ਹਨ। ਅਸੀਂ ਸਾਰੇ ਧਨੀ ਹਾਂ, ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ, ਤਸੀਹੇ ਝੱਲੇ, ਬਲਿਦਾਨ ਦਿੱਤਾ, ਤਿਆਗ ਤੇ ਤਪੱਸਿਆ ਕੀਤੀ, ਅਜਿਹੇ ਸਾਰੇ ਮਹਾ ਅਨੁਭਵਾਂ ਅਤੇ ਮਾਤਾ-ਭੈਣਾਂ ਨੂੰ ਲਾਲ ਕਿਲ੍ਹੇ ਤੋਂ 125 ਕਰੋੜ ਭਾਰਤੀਆਂ ਵਲੋਂ ਵਾਰ-ਵਾਰ ਪ੍ਰਣਾਮ ਕਰਦੇ ਹਾਂ।

ਲਾਲ ਕਿਲ੍ਹੇ ਤੋਂ ਪੀ.ਐੱਮ.ਮੋਦੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਏਕਤਾ ਦੀ ਸ਼ਕਤੀ ਕੀ ਹੁੰਦੀ ਹੈ, ਭਗਵਾਨ ਕ੍ਰਿਸ਼ਣ ਨੇ ਏਕਤਾ ਦੀ ਸ਼ਕਤੀ ਨਾਲ ਹੀ ਗੋਵਰਦਨ ਪਰਬਤ ਉਠਾਇਆ, ਜਦ ਪ੍ਰਭੂ ਰਾਮ ਨੇ ਲੰਕਾ ਜਾਣਾ ਸੀ ਤਾਂ ਏਕਤਾ ਨਾਲ ਹੀ ਪੁਲ ਬਣਾ ਕੇ ਲੰਕਾ ਪਹੁੰਚ ਗਏ। ਮਹਾਤਮਾ ਗਾਂਧੀ ਨੇ ਏਕਤਾ ਦੀ ਤਾਕਤ ਨਾਲ ਦੇਸ਼ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ 125 ਕਰੋੜ ਦੇਸ਼ ਵਾਸੀਆਂ ‘ਚ ਹਰ ਕੋਈ ਬਰਾਬਰ ਹੈ। ਕੋਈ ਵੀ ਛੋਟਾ-ਵੱਡਾ ਨਹੀਂ ਹੈ।

Send this to a friend