
ਨੋਜੁਆਨਾਂ ਨੂੰ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਤੋਂ ਸੇਧ ਲੈਣੀ ਚਾਹੀਦੀ ਹੈ-
ਰੂਪਨਗਰ, 15 ਅਗਸਤ:
ਅੱਜ ਇਥੇ ਵਿਸ਼ੇਸ਼ ਆਯੋਜਿਤ ਸਮਾਗਮ ਦੌਰਾਨ ਉੱਤਰੀ ਭਾਰਤ ਤੋਂ ਇੱਕਠਾ ਹੋਏ 300 ਤੋਂ ਵੱਧ ਰਾਈਡਰਜ਼ ਨੇ ਅਜਾਦੀ ਦਿਵਸ ਮਨਾਇਆ।ਅਜਾਦੀ ਦਿਹਾੜੇ ਨੂੰ ਸਮਰਪਿਤ ਇਸ ਰਾਈਡ ਵਿਚ ਚੰਡੀਗੜ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਜਿਲਿ•ਆਂ ਵਿਚੋਂ ਰਾਈਡਰਜ਼ ਨੇ ਹਿੱਸਾ ਲਿਆ।
ਇਸ ਵਿਸ਼ੇਸ਼ ਸਮਾਗਮ ਵਿਚ ਰਾਈਡਰਜ਼ ਫਾਰ ਅਵੇਰਨੈੱਸ ਐਂਡ ਵੈਲਫੇਅਰ ਗਰੁੱਪ, ਰੋਪੜ• ਨੇ ਸਮੂਹ ਰਾਈਡਰਜ਼ ਦਾ ਸਵਾਗਤ ਕੀਤਾ ਗਿਆ। ਅਕਾਸ਼ਦੀਪ ਗੌਤਮ ਮੁੱਖੀ ਰਾਅ ਗਰੁੱਪ, ਰੂਪਨਗਰ ( ਰਾਈਡਰਜ਼ ਫਾਰ ਅਵੇਰਨੈੱਸ ਐਂਡ ਵੈਲਫੇਅਰ) ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਗੁਆਢੀਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਰਾਈਡਰਜ਼ ਨੇ ਇਥੇ ਪਹੁੰਚ ਕੇ 71ਵਾਂ ਅਜਾਦੀ ਦਿਵਸ ਮਨਾਇਆ।ਉਨ•ਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਖੁੱਦ ਆਪਣੀ ਜਿੰਮੇਵਾਰੀ ਨੂੰ ਸਮਝ ਕੇ ਦੇਸ਼ ਦੀ ਅਜਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਤੋਂ ਸੇਧ ਲੈਕੇ ਨੋਜੁਆਨਾਂ ਨੂੰ ਜਾਗਰੂਕ ਕਰੀਏ। ਅੱਜ ਸਾਡੇ ਸੂਬੇ ਦੇ ਨੋਜੁਅਨਾਂ ਨੂੰ ਚੇਤਨ ਹੋ ਕੇ ਨਸ਼ਿਆਂ, ਮਹਿਲਾਵਾਂ ਨਾਲ ਹੋਣ ਵਾਲੇ ਅਪਰਾਧਾਂ, ਭਰੁੱਣ ਹਤਿਆ ਅਤੇ ਪ੍ਰਦੂਸ਼ਣ ਆਦਿ ਮਾਮਲਿਆਂ ਪ੍ਰਤੀ ਮੁਹਿੰਮ ਚਲਾਣੀ ਚਾਹੀਦੀ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਸੁਰੱਖਿਅਤ ਜੀਵਨ ਦੇ ਸਕੀਏ।
ਇਸ ਸਮਾਗਮ ਦੇ ਪ੍ਰਬੰਧਕ ਅਤੇ ਥੰਪਰਜ਼ ਰਾਈਡਰ ਗਰੁੱਪ, ਚੰਡੀਗੜ• ਦੇ ਮੁੱਖੀ ਮਨੀਸ਼ ਸੋਨੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਰਾਈਡਰਜ਼ ਵਲੋਂ ਕੱਢੀ ਗਈ ਇਹ ਰਾਈਡ ਦੇਸ਼ ਦੇ 71ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਹੈ ਜਿਸ ਵਿਚ ਪੂਰੇ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚ ਕੇ ਨੋਜੁਆਨਾਂ ਅਤੇ ਲੜਕੀਆਂ ਨੇ ਹਿੱਸਾ ਲਿਆ ਹੈ। ਇਥੇ ਨੋਜੁਆਨਾਂ ਦਾ ਜੋਸ਼ ਦੇਖ ਕੇ ਪਤਾ ਲਗ ਰਿਹਾ ਹੈ ਕਿ ਅਸੀਂ ਕਦੀ ਵੀ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਭੱਲ ਨਹੀਂ ਸਕਦੇ।
ਚੇਅਰਮੈਨ, ਬਲਾਚੌਰ ਪਬਲਿਕ ਸਕੂਲ ਐਚ.ਪੀ. ਸਿੰਘ ਨੇ ਦੱਸਿਆ ਕਿ ਇਹ ਬਹੁੱਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇਥੇ ਨੋਜੁਆਨਾਂ ਦੁਆਰਾ ਹੋਰ ਤਿਓਹਾਰਾਂ ਦੀ ਤਰ•ਾਂ ਭਾਰਤ ਦਾ 71ਵਾਂ ਅਜਾਦੀ ਦਿਵਸ ਬੜੀ ਖੁਸ਼ੀ ਅਤੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤੱਰਕੀ ਉਥੇ ਦੇ ਨੋਜੁਆਨ ਵਰਗ ‘ਤੇ ਖੜੀ ਹੁੰਦੀ ਹੈ ਅਤੇ ਇਥੇ ਜਿਸ ਤਰ•ਾਂ ਨਾਲ ਦੇਸ਼ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ ਇਹ ਬੜੇ ਮਾਣ ਵਾਲੀ ਗੱਲ ਹੈ। ਉਨ•ਾਂ ਕਿਹਾ ਉਨ•ਾਂ ਦੇ ਗਰੁੱਪ ਵਲੋਂ ਹਮੇਸ਼ਾ ਦੇਸ਼ ਦੀ ਅਮਨ ਸ਼ਾਤੀਂ, ਭਾਈਵਾਲ ਅਤੇ ਵੱਖ-ਵੱਖ ਵਿਸ਼ੇ ਜਿਵੇਂ ਮਹਿਲਾ ਸ਼ਕਤੀਕਰਨ, ਪ੍ਰਦੂਸ਼ਣ, ਨਸ਼ਾ-ਮੁਕਤੀ ਅਤੇ ਖੇਡਾਂ ਪ੍ਰਤੀ ਨੋਜੁਆਨਾਂ ਨੂੰ ਉਤਸਾਹਿਤ ਕਰਨਾ ਆਦਿ ਨੂੰ ਚੁੱਣ ਕੇ ਨੋਜੁਆਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।