ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਘੁੰਨਸ ਦੀ ਅਗਵਾਈ ’ਚ ਬੈਠਕ

ਭਦੌੜ, 12 ਅਗਸਤ (ਰੋਹਿਤ ਸਿੰਗਲਾ)- ਵਿਧਾਨ ਸਭਾ ਚੋਣਾਂ ਤੋ ਬਾਅਦ ਹਲਕਾ ਭਦੌੜ ਅੰਦਰ ਅਕਾਲੀ ਭਾਜਪਾ ਦੇ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਮੀਟਿੰਗ ਵਿਚ ਇਕ ਵਾਰ ਫੇਰ ਰਾਜਸੀ ਤੋਰ ’ਤੇ ਅਕਾਲੀ ਦਲ ਦੀ ਚੜਤ ਵਿਖਾਈ ਦਿੱਤੀ ਕਿਉਕਿ ਆਸ ਤੋ ਵੱਧ ਭਾਰੀ ਇਕਠ ਨੇ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰ ਦਿੱਤਾ। ਜਿਸ ਵਿਚ ਸਾਬਕਾ ਰਾਜ ਮੰਤਰੀ ਭਾਈ ਗੋਬਿੰਦ ਸਿੰਘ ਲੋਗੋਵਾਲ, ਜੱਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਐਸ਼.ਜੀ.ਪੀ.ਸੀ, ਬਾਬਾ ਬੂਟਾ ਸਿੰਘ ਮੀਤ ਪ੍ਰਧਾਨ, ਬਾਬਾ ਟੇਕ ਸਿੰਘ ਧਨੌਲਾ, ਜੱਥੇ ਉਦੇ ਸਿੰਘ ਲੋਗੋਵਾਲ, ਜੈਲਦਾਰ ਬੀਰਇੰਦਰ ਸਿੰਘ ਸਾਬਕਾ ਪ੍ਰਧਾਨ, ਸਾਬਕਾ ਪ੍ਰਧਾਨ ਕੁਲਵੰਤ ਸਿੰਘ ਬੋਘਾ, ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਪਰਮਜੀਤ ਸਿੰਘ ਪੰਮਾਂ ਤਾਜੋਕੇ, ਸਰਪੰਚ ਸੁਖਪਾਲ ਸਿੰਘ ਸਮਰਾ, ਸਾਬਕਾ ਪ੍ਰਧਾਨ ਰਾਕੇਸ਼ ਟੌਨਾ, ਸਰਪੰਚ ਦਲਜਿੰਦਰ ਸਿੰਘ ਪੱਪੂ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਧਾਲੀਵਾਲ, ਸਕੱਤਰ ਪਾਲ ਸਿੰਘ ਸਣੇ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸੁਰੂਆਤ ਤੋ ਪਹਿਲਾ ਸਮੁੱਚੇ ਪਾਰਟੀ ਆਗੂਆਂ ਨੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਡਸਾਂ ਦੀ ਸਿਹਤਯਾਬੀ ਲਈ ਵਹਿਗੁਰੂ ਅੱਗੇ ਅਰਦਾਸ ਕੀਤੀ। ਮੀਟਿੰਗ ਦੋਰਾਨ ਸੰਤ ਬਲਵੀਰ ਸਿੰਘ ਘੁੰਨਸ ਨੇ ਬੋੇਲਦਿਆਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆ ਭਰਿਆ ਹੈ, ਜਿਨ੍ਹਾਂ ਦੇਸ਼ ਦੀ ਆਜਾਦੀ ਤੋ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਲਈ ਅਪਦੀਆ ਜਾਨਾਂ ਕੁਰਬਾਨ ਕੀਤੀਆ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੋਗੋਵਾਲ ਦੀ 32 ਵੀਂ ਬਰਸੀ ਅਕਾਲੀ ਦਲ 20 ਅਗਸਤ ਨੂੰ ਮਨਾਵੇਗਾ। ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਲਗਾਈ ਬਰਸੀ ਵਿਚ ਪੁੱਜਣ ਦੀ ਡਿਊਟੀ ਨੂੰ ਹਲਕਾ ਭਦੌੜ ਤਨਦੇਹੀ ਨਾਲ ਨਿਭਾਏਗਾ। ਭਾਈ ਲੋਗੋਵਾਲ ਨੇ ਪਾਰਟੀ ਵਰਕਰਾਂ ਨੂੰ ਬਰਸੀ ਵਿਚ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਤ ਲੋਗੋਵਾਲ ਨੇ ਪੰਜਾਬ ਦੀ ਤਰੱਕੀ, ਖੁਸ਼ਹਾਲੀ ਸਣੇ ਅਮਨ ਸ਼ਾਂਤੀ ਲਈ ਅਪਣੀ ਜਾਨ ਵੀ ਸੂਬੇ ਉਪਰ ਦੀ ਕੁਰਬਾਨ ਕਰ ਦਿੱਤੀ, ਜਿਨ੍ਹਾਂ ਦੀ ਬਰਸੀ ਭਾਈ ਦਿਆਲਾ ਸਕੂਲ ਅੰਦਰ ਅਕਾਲੀ ਦਲ ਵੱਲੋ ਮਨਾਈ ਜਾ ਰਹੀ ਹੈ।
ਬੈਠਕ ਨੂੰ ਜੱਥੇਦਾਰ ਚੂੰਘਾਂ, ਬਾਬਾ ਬੂਟਾ ਸਿੰਘ, ਬਾਬਾ ਟੇਕ ਸਿੰਘ ਧਨੋਲਾ, ਜੈਲਦਾਰ ਬੀਰਇੰਦਰ ਸਿੰਘ, ਰਾਕੇਸ਼ ਗੋਇਲ ਭਾਜਪਾ, ਦਰਸ਼ਨ ਸਿੰਘ ਰੂੜੇਕੇ ਖੁਰਦ ਅਤੇ ਚਮਕੌਰ ਸਿੰਘ ਤਾਜੋ ਨੇ ਸੰਬੋਧਨ ਕੀਤਾ। ਇਸ ਮੋਕੇ ਸਰਪੰਚ ਸੁਖਦੇਵ ਸਿੰਘ, ਹਰਭਗਵਾਨ ਸਿੰਘ ਕਾਕਾ ਸਾਬਕਾ ਸਰਪੰਚ, ਅਜਮੇਰ ਸਿੰਘ ਭੋਲਾ, ਗੁਰਵਿੰਦਰ ਬਾਸੀ, ਨਾਗਰ ਸਿੰਘ ਨਾਗੋ, ਗੁਰਵਿੰਦਰ ਸਿੰਘ ਘੁੰਨਸ, ਰਾਜ ਮਹਿਤਾ, ਗੁਰਜੰਟ ਸਿੰਘ ਮਾਨ, ਕੌਸਲਰ ਸੋਨੂੰ ਮੱਲੀ, ਵਿਨੋਦ ਕਾਲਾ, ਨਾਜਰ ਸਿੰਘ ਨਾਜਾ, ਰਛਪਾਲ ਸਿੰਘ ਸਣੇ ਭਾਰੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Send this to a friend