ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਤਿਉਹਾਰਾਂ ਦੇ ਇਸ ਮੌਸਮ ਵਿੱਚ ਪਿਆਜ ਦੀ ਕੀਮਤ ਇੱਕ ਦਸ ਅਸਮਾਨ ‘ਤੇ ਪਹੁੰਚ ਗਈ ਹੈ। ਦਿੱਲੀ ਵਿੱਚ ਕੱਲ੍ਹ ਸ਼ਾਮ ਤੋਂ ਪਿਆਜ 100 ਰੁਪਏ ਕਿੱਲੋ ਵਿੱਕ ਰਿਹਾ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮਹਾਂਰਾਸ਼ਟਰ, ਗੁਜਰਾਤ, ਕਰਨਾਟਕਾ ਅਤੇ ਆਂਧਰਾ ‘ਚ ਨਵੀਂ ਫਸਲ ਦੇ ਤਬਾਹ ਹੋਣ ਕਾਰਨ ਸਟਾਕ ਦੀ ਕਮੀ ਕਾਰਨ ਕੀਮਤਾਂ ‘ਚ ਇੱਕ ਦਮ ਵਾਧਾ ਹੋਇਆ ਹੈ। ਸਰਕਾਰੀ ਹਲਕਿਆਂ ਮੁਤਾਬਕ ਜੇਕਰ ਸਥਿਤੀ ‘ਚ ਸੁਧਾਰ ਨਹੀਂ ਹੁੰਦਾ ਤਾਂ ਚੀਨ ਅਤੇ ਮਿਸਰ ਤੋਂ ਦਰਾਮਦਗੀ ਕੀਤੀ ਜਾਵੇਗੀ।