ਅਮਰਗੜ੍ਹ, 11 ਅਗਸਤ (ਸੁਖਵਿੰਦਰ ਸਿੰਘ ਅਟਵਾਲ)- ਨਾਭਾ-ਮਾਲੇਰਕੋਟਲਾ ਰੋਡ ’ਤੇ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਪਿੰਡ ਬਾਗੜੀਆਂ ਵਿਖੇ ਸੜ੍ਹਕ ਹਾਦਸਾ ਵਾਪਰਨ ਕਰਕੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਮ੍ਰਿਤਕ ਨੌਜਵਾਨ ਨੇੜਲੇ ਪਿੰਡ ਚੌਦਾਂ ਦਾ ਤਾਜ ਮੁਹੰਮਦ ਉਮਰ 35 ਸਾਲ ਦੇ ਕਰੀਬ ਦੱਸਿਆ ਜਾਂਦਾ ਹੈ, ਜੋ ਕਿ ਆਪਣੇ ਪਲਾਟਿਨਾ ਮੋਟਰਸਾਇਕਲ ’ਤੇ ਨਾਭਾ ਤੋਂ ਆਪਣੇ ਪਿੰਡ ਚੌਦਾਂ ਨੂੰ ਆ ਰਿਹਾ ਸੀ ਕਿ ਅੱਗੇ ਜਾ ਰਹੀ ਐਕਟਿਵਾ ਸਕੂਟਰੀ ’ਤੇ ਸਵਾਰ ਦੋ ਮਾਵਾਂ-ਧੀਆਂ ਦੇ ਬਿਨ੍ਹਾਂ ਇਸ਼ਾਰਾ ਦਿੱਤਿਆਂ ਅਚਾਨਕ ਮੁੜਨ ਕਾਰਨ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠਾ।ਇਸ ਇਨਸਾਨੀ ਗਲਤੀ ਅਤੇ ਲਾਪਰਵਾਹੀ ਕਾਰਨ ਵਾਪਰੇ ਹਾਦਸੇ ਵਿੱਚ ਸਕੂਟਰੀ ਸਵਾਰ ਦੋਨੋਂ ਮਾਵਾਂ-ਧੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।ਖ਼ਬਰ ਲਿਖੇ ਜਾਣ ਤੱਕ ਲਾਸ ਸੜ੍ਹਕ ’ਤੇ ਹੀ ਪਈ ਸੀ ਅਜੇ ਬਾਕੀ ਜਖ਼ਮੀਆਂ ਨੂੰ ਐਬੂਲੈਂਸ ਰਾਂਹੀ ਹਸਪਤਾਲ ਲਈ ਰਵਾਨਾ ਕਰ ਦਿੱਤਾ ਗਿਆ ਸੀ।