ਤਲਵੰਡੀ ਸਾਬੋ, 11 ਅਗਸਤ (ਰਾਮ ਰੇਸ਼ਮ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁ:ਮੰਜੀ ਸਾਹਿਬ (ਪਾ:9 ਵੀਂ ਅਤੇ 10ਵੀਂ) ਵਿੱਚ ਸਥਿੱਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂੁ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਗੁਰੂਸਰ ਸਰੋਵਰ ਵਿੱਚੋਂ ਬੀਤੇ ਦਿਨੀ ਗਾਰ ਕੱਢਣ ਦੀ ਕਾਰ ਸੇਵਾ ਸੰਪੂਰਨ ਹੋਣ ਉਪਰੰਤ ਹੁਣ ਸਰੋਵਰ ਦੀ ਮੁਰੰਮਤ ਤੇ ਨਵ ਨਿਰਮਾਣ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ।ਉਕਤ ਸੇਵਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨ:ਆਗੂ ਤੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਹਿੱਸਾ ਪਾਇਆ। ਅੱਜ ਸਾਬਕਾ ਵਿਧਾਇਕ ਸਿੱਧੂ ਵੱਡੀ ਗਿਣਤੀ ਸਮੱਰਥਕਾਂ ਤੇ ਅਕਾਲੀ ਵਰਕਰਾਂ ਸਮੇਤ ਗੁ:ਬੁੰਗਾ ਮਸਤੂਆਣਾ ਸਾਹਿਬ ਪੁੱਜੇ ਤੇ ਉਨਾਂ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਤੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਬਾਬਾ ਕਾਕਾ ਸਿੰਘ ਨਾਲ ਮੁਲਾਕਾਤ ਉਪਰੰਤ ਸਰੋਵਰ ਦੀ ਹੁਣ ਤੱਕ ਦੀ ਹੋਈ ਕਾਰ ਸੇਵਾ ਅਤੇ ਪਾਵਨ ਭੌਰਾ ਸਾਹਿਬ ਦੀ ਕਾਰ ਸੇਵਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਤੇ ਉਪਰੰਤ ਸਰੋਵਰ ਦੀ ਮੁਰੰਮਤ ਦੀ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਇਆ।ਉਨਾਂ ਨੇ ਕਾਰ ਸੇਵਾ ਵਿੱਚ ਆਪਣੇ ਵੱਲੋਂ ਤੁੱਛ ਭੇਟਾ ਵੀ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀ।ਬੁੰਗਾ ਮਸਤੂਆਣਾ ਵੱਲੋਂ ਬਾਬਾ ਛੋਟਾ ਸਿੰਘ,ਬਾਬਾ ਕਾਕਾ ਸਿੰਘ,ਭਾਈ ਤੇਜਾ ਸਿੰਘ,ਭਾਈ ਨਰਾਇਣ ਸਿੰਘ ਤੇ ਭਾਈ ਸੰਤ ਸਿੰਘ ਸਕੱਤਰ ਨੇ ਉਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਨੇ ਕਿਹਾ ਕਿ ਸੇਵਾ ਵਿੱਚ ਸ਼ਮੂਲੀਅਤ ਕਰਕੇ ਉਨਾਂ ਨੂੰ ਮਾਨਸਿਕ ਸੰਤੁਸ਼ਟੀ ਮਿਲੀ ਹੈ ਉਨਾਂ ਦੱਸਿਆ ਕਿ ਉਨਾਂ ਨੂੰ ਗਾਰ ਕੱਢਣ ਦੀ ਸੇਵਾ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਨਹੀ ਮਿਲ ਸਕਿਆ ਕਿਉਂਕਿ ਉਸ ਵਕਤ ਉਹ ਵਿਦੇਸ਼ ਦੌਰੇ ਤੇ ਸਨ। ਇਸ ਮੌਕੇ ਜਿੱਥੇ ਭਾਈ ਮਹਿੰਦਰ ਸਿੰਘ ਹੈਡ ਗ੍ਰੰਥੀ ਗੁ:ਨੌਵੀਂ ਪਾਤਸ਼ਾਹੀ ਤੇ ਭਾਈ ਬੇਅੰਤ ਸਿੰਘ ਹਾਜਿਰ ਸਨ ਉਥੇ ਅਕਾਲੀ ਵਰਕਰਾਂ ਵਿੱਚ ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਸੁਖਬੀਰ ਸਿੰਘ ਚੱਠਾ,ਅਵਤਾਰ ਮੈਨੂੰਆਣਾ,ਮਨਜੀਤ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ,ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ,ਨੱਥੂ ਰਾਮ ਲੇਲੇਵਾਲਾ ਮੰਡਲ ਪ੍ਰਧਾਨ ਭਾਜਪਾ,ਰਣਜੀਤ ਮਲਕਾਣਾ,ਬਲਵਿੰਦਰ ਗਿੱਲ,ਤੇਜਾ ਮਲਕਾਣਾ,ਜਗਦੀਪ ਗੋਦਾਰਾ,ਭੋਲਾ ਕਲਾਲਵਾਲਾ,ਬਲਵੰਤ ਲੇਲੇਵਾਲਾ,ਮਨਪ੍ਰੀਤ ਸ਼ੇਖਪੁਰਾ,ਰਾਮ ਸਰਪੰਚ ਸ਼ੇਖਪੁਰਾ,ਹੈਪੀ ਸਰਪੰਚ ਜੀਵਨ ਸਿੰਘ ਵਾਲਾ,ਰਾਜਵਿੰਦਰ ਰਾਜੂ ਕੌਂਸਲਰ ਰਾਮਾਂ,ਗੁਰਮੀਤ ਬੁੱਟਰ ਬੰਗੀ,ਬਿੰਦਰ ਸਰਪੰਚ ਪੱਕਾ,ਭਿੰਦਾ ਜੱਜਲ,ਕਮਲਾ ਦੇਵੀ ਸਰਪੰਚ ਕੋਟਬਖਤੂ,ਮੇਜਰ ਸਰਪੰਚ ਭਾਗੀਵਾਂਦਰ,ਗੁਲਾਬ ਕੈਲੇਵਾਂਦਰ,ਹੈਪੀ ਸਰਪੰਚ ਬੰਗੀ,ਬਲਦੇਵ ਗਹਿਲੇਵਾਲਾ,ਪਾਲ ਲਾਲੇਆਣਾ,ਡਾ.ਗੁਰਮੇਲ ਘਈ,ਝੰਡਾ ਇੰਸਪੈਕਟਰ,ਬਨਾਰਸੀ ਦਾਸ ਆਦਿ ਹਾਜਿਰ ਸਨ।