ਭਾਜਪਾ ਯੁਵਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਪੂਨਮ ਮਹਾਜਨ ਦੀ ਪੰਜਾਬ ਫੇਰੀ ਦੀ ਤਿਆਰੀ ਲਈ ਮੋਰਚੇ ਦੀ ਜ਼ਿਲ੍ਹਾ ਪੱਧਰੀ ਬੈਠਕ ਹੋਈ

ਮਲੋਟ, 6 ਅਗਸਤ (ਜਗਦੀਪ ਧਵਨ)- ਯੁਵਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਪੂਨਮ ਮਹਾਜਨ ਦੇ 11 ਅਗਸਤ ਨੂੰ ਪਹਿਲੀ ਵਾਰ ਪੰਜਾਬ ਦੌਰੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਣ ਤੇ ਉਨਾਂ ਦਾ ਜ਼ੋਰਦਾਰ ਸਵਾਗਤ ਕਰਨ ਅਤੇ ਇਸ ਮੌਕੇ ਹੋਣ ਵਾਲੇ ਯੁਵਾ ਮੋਰਚਾ ਵੱਲੋਂ ਕੀਤੇ ਜਾ ਰਹੇ ਸੂਬਾ ਪੱਧਰੀ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੋਮ ਨਾਥ ਕਾਲੜਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਜਪਾ ਦਫਤਰ ਵਿਖੇ ਹੋਏ। ਮੀਟਿੰਗ ਵਿਚ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਸ ਰਣਦੀਪ ਸਿੰਘ ਦਿਓਲ ਵਿਸ਼ੇਸ਼ ਤੌਰ ’ਤੇ ਪਹੁੰਚਣ ਤੇ ਯੁਵਾ ਮੋਰਚਾ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰ ਰਣਦੀਪ ਸਿੰਘ ਦਿਓਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਯੁਵਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਪੂਨਮ ਮਹਾਜਨ ਜੀ ਦਾ ਪੰਜਾਬ ਆਉਣ ਤੇ ਯੁਵਾ ਮੋਰਚਾ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਦੀ ਅਗਵਾਈ ਵਿਚ ਇਕ ਵਿਸ਼ਾਲ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਮੇਲਨ ਵਿਚ ਸਮੂਹ ਭਾਜਪਾ ਯੁਵਾ ਮੋਰਚਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਪੁਹੰਚਣ। ਇਸ ਮੌਕੇ ਯੁਵਾ ਮੋਰਚਾ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਕਾਲੜਾ ਨੇ ਵਿਸ਼ਵਾਸ਼ ਦੁਆਇਆ ਕਿ ਯੁਵਾ ਮੋਰਚਾ ਵੱਡੀ ਗਿਣਤੀ ਵਿਚ ਕਾਰਾਂ ਦੇ ਵੱਡੇ ਕਾਫਲੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰੇ ਉਤਸ਼ਾਹ ਨਾਲ ਆਉਣਗੇ। ਇਸ ਮੌਕੇ ਪੰਜਾਬ ਕਾਰਜਕਾਰਨੀ ਮੈਂਬਰ ਦਿਨੇਸ਼ ਸ਼ਰਮਾਂ, ਜਨਰਲ ਸਕੱਤਰ ਗੁਰਸੇਵਕ ਸੇਖੋਂ, ਜਸਕਰਨ ਸਿੰਘ, ਮੰਡਲ ਮਲੋਟ ਪ੍ਰਧਾਨ ਕੇਸ਼ਵ ਸਿਡਾਨਾਂ, ਸ਼ਿਵਇੰਦਰਜੀਤ ਸਿੰਘ ਮਾਨ, ਸ਼੍ਰੀ ਮੁਕਤਸਰ ਸਾਹਿਬ ਮੰਡਲ ਪ੍ਰਧਾਨ ਬੰਟੀ ਆਹੂਜਾ, ਪ੍ਰਵੀਨ ਮਦਾਨ, ਹੈਪੀ ਡਾਵਰ, ਜ਼ਿਲ੍ਹਾ ਉਪ ਪ੍ਰਧਾਨ ਡਾ ਰਜਿੰਦਰ ਬਾਂਸਲ, ਜਗਸੀਰ ਸਿੰਘ ਜੱਗਾ, ਜਤਿਨ ਸੋਨੀ, ਜਿਲ੍ਹਾ ਸਕੱਤਰ, ਸੰਦੀਪ ਵਰਮਾਂ, ਚਰਨਜੀਤ ਸਿੰਘ ਕਾਲਾ, ਸ਼ਿੰਪੂ ਗਾਭਾ, ਮੰਗਤ ਸ਼ਰਮਾਂ, ਅਜੀਤਪਾਲ ਬੁਰਜ ਸਿੱਧਵਾਂ, ਹਰਦੇਵ ਸਿੰਘ ਮੰਨੂੰ, ਅਮਨ ਮਿੱਡਾ, ਐਡਵੋਕੇਟ ਦੀਪਕ ਸੇਤੀਆ, ਹਰਚਰਨ ਸ਼ੇਰੀ, ਸੁਖਵੀਰ ਸਿੰਘ ਆਲਮਵਾਲਾ, ਰਾਜੂ ਕਟਾਰੀਆ, ਵਿਜੇ ਕੁਮਾਰ, ਰਵਿੰਦਰ ਕੁਮਾਰ, ਡਾ ਗੁਰਵਿੰਦਰ ਸਿੰਘ ਆਲਮਵਾਲਾ, ਸਮੇਤ ਵੱਡੀ ਗਿਣਤੀ ‘ਚ ਯੁਵਾ ਮੋਰਚਾ ਦੇ ਆਗੂ ਹਾਜ਼ਰ ਸਨ।

 

Send this to a friend