ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਧਾਰਮਿਕ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 6 ਅਗਸਤ (ਹਰਜੀਤ ਗਿੱਲ, ਬਲਜਿੰਦਰ ਸਿੱਧੂ)-ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਲ ਨੂਰਪੁਰ ਬੇਦੀ-2 ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆ ਨੇ ਕਵਿਤਾ ਲੈਕਚਰ ਤੇ ਵਾਰਤਾਲਾਪ ਵਿੱਚ ਭਾਗ ਲਿਆ ਜਿਸ ਵਿੱਚ ਸਿਮਰਨਜੀਤ ਕੌਰ, ਸੁਖਮਨੀ ਕੌਰ (ਟੱਪਰੀਆਂ), ਪ੍ਰਨੀਤ ਕੌਰ (ਢਾਹਾਂ) ਕਵਿਤਾ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤਾ। ਸੁਖਵਿੰਦਰ ਸਿੰਘ, ਜੈਸਮੀਨ ਕੌਰ ਨੇ ਵਾਰਤਾਲਾਪ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗੁਰਸਰਨਪ੍ਰੀਤ ਸਿੰਘ, ਕਰਮਜੀਤ ਤੇ ਪ੍ਰਦੀਪ ਕੌਰ ਨੇ ਲੈਕਚਰ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਸਮੁੱਚੇ ਹੀ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਸਿੱਖ ਮਿਸ਼ਨਰੀ ਕਾਲਜ, ਹੈਡ ਗ੍ਰੰਥੀ ਬਲਬੀਰ ਸਿੰਘ, ਸਰਕਲ ਇੰਚਾਰਜ ਹਰਮੇਸ਼ ਸਿੰਘ, ਸੁਖਵਿੰਦਰ ਸਿੰਘ, ਸੋਹਣ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ, ਸਵਰਨ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਕਿਰਪਾਲ ਸਿੰਘ, ਧਰਮਪਾਲ, ਭਾਈ ਬਲਵਿੰਦਰ ਸਿੰਘ, ਗੁਰਜੰਟ ਸਿੰਘ, ਦਸ਼ਮੇਸ਼ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

Send this to a friend