ਫੇਸਬੁੱਕ ’ਤੇ ਲੜਕੀ ਨੂੰ ਝੂਠੇ ਵਾਇਦੇ ਕਰ 2 ਲੱਖ ਦੀ ਠੱਗੀ ਮਾਰਨ ਵਾਲਾ ਕਾਬੂ

ਫਗਵਾੜਾ, 4 ਅਗਸਤ (ਪਰਵਿੰਦਰ ਜੀਤ ਸਿੰਘ)- ਸੋਸ਼ਲ ਨੈਟਵਰਕਿੰਗ ਸਾਈਟਾਂ ਰਾਹੀਂ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਤਨਾਮਪੁਰਾ ਥਾਣਾ ਵਿਖੇ ਸਾਹਮਣੇ ਆਇਆ।ਜਦ ਸਤਨਾਮਪੁਰਾ ਥਾਣਾ ਪੁਲੀਸ ਨੇ ਇੱਕ ਲੜਕੀ ਨਾਲ ਧੋਖਾਧੜੀ ਦੇ ਕੇਸ ਵਿਚ ਇਕ ਨੌਜਵਾਨ ਨੂੰ ਫੜਿਆ। ਉਕਤ ਦੋਸ਼ੀ ਦੀ ਪਹਿਚਾਣ ਮੁਕੇਸ਼ ਵਾਸੀ ਰਾਜਸਥਾਨ ਵੱਲੋਂ ਕੀਤੀ ਗਈ।ਉਸ ਨੇ 8 ਮਹੀਨੇ ਪਹਿਲਾਂ ਬੰਗਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਹੋਈ ਅਤੇ ਬਾਅਦ ਉਸ ਨੂੰ ਵਿਆਹ ਦਾ ਝਾਂਸਾ ਦੇ 2 ਲੱਖ ਦੀ ਠਗੀ ਮਾਰੀ।ਦੋਸ਼ੀ ਲੜਕਾ ਵਿਦਿਆਰਥੀ ਹੈ ਅਤੇ ਅਕਸਰ ਕੰਮ ਦੇ ਸਿਲਸਲੇ ਵਿੱਚ ਪੰਜਾਬ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ’ਚ ਦੋਸ਼ੀ ਕਈ ਵਾਰ ਲੜਕੀ ਨੂੰ ਮਿਲਿਆ।ਜਦ ਦੋਸ਼ੀ ਲੜਕੇ ਨੇ ਲੜਕੀ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਤਾਂ ਲੜਕੀ ਨੇ ਉਕਤ ਦੋਸ਼ੀ ਖਿਲਾਫ ਰਿਪੋਰਟ ਦਰਜ਼ ਕਰਵਾਈ। ਦੋਸ਼ੀ ਨੇ ਆਪਣੇ ਤੇ ਲਾਏ ਇਲਜ਼ਾਮ ਕਬੂਲ ਲਏ ਹਨ।

Send this to a friend