ਮੁਗਲਸਰਾਏ ਸਟੇਸ਼ਨ ਦਾ ਨਾਂ ਬਦਲਣ ਨੂੰ ਲੈ ਕੇ ਰਾਜ ਸਭਾ ’ਚ ਹੰਗਾਮਾ

ਲਖਨਊ/ਨਵੀਂ ਦਿੱਲੀ- ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਜਨਤਾ ਸੰਘ ਦੇ ਨੇਤਾ ਦੀਨ ਦਿਆਲ ਉਪਾਧਿਆਏ ਦੇ ਨਾਂ ‘ਤੇ ਕਰਨ ਨੂੰ ਲੈ ਕੇ ਰਾਜ ਸਭਾ ‘ਚ ਸ਼ੁਕਰਵਾਰ ਨੂੰ ਖੂਬ ਹੰਗਾਮਾ ਹੋਇਆ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਸਪਾ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਮਨਮਾਨੀ ਕਰਨ ‘ਚ ਲਗੀ ਹੋਈ ਹੈ। ਉਹ ਇਸ ਸਟੇਸ਼ਨ ਦਾ ਨਾਂ ਬਿਨਾਂ ਮਤਲਬ ਬਦਲ ਰਹੀ ਹੈ ਅਤੇ ਇਸ ਦੀ ਕੋਈ ਰਸਮ ਨਹੀਂ ਹੈ।ਅਸਲ ‘ਚ ਯੂ.ਪੀ. ਦੀ ਯੋਗੀ ਸਰਕਾਰ ਦੇ ਫੈਸਲੇ ਨੂੰ ਗ੍ਰਹਿ ਮੰਤਰਾਲੇ ਨੇ ਹਰੀ ਝੰਡੀ ਦਿਖਾ ਦਿਤੀ ਸੀ। ਸਰਕਾਰੀ ਨਿਯਮਾਂ ਦੇ ਮੁਤਾਬਕ ਕਿਸੇ ਸਟੇਸ਼ਨ, ਪਿੰਡ, ਸ਼ਹਿਰ ਦਾ ਨਾਂ ਬਦਲਣ ਦੇ ਲਈ ਰਾਜ ਸਰਕਾਰ ਨੂੰ ਗ੍ਰਹਿ ਮੰਤਰਾਲੇ ਤੋਂ ਐਨ.ਓ.ਸੀ. ਲੈਣਾ ਜ਼ਰੂਰੀ ਹੈ। ਅਸਲ ‘ਚ ਭਾਜਪਾ ਇਸ ਸਾਲ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਸ਼ਤਾਬਦੀ ਸਾਲ ਮਨ੍ਹਾ ਰਹੀ ਹੈ।

Send this to a friend