ਸੁਪਰੀਮ ਕੋਰਟ ਵਿੱਚ ਅਯੋਧਿਆ ਕੇਸ ਦੀ ਸੁਣਵਾਈ 11 ਤੋਂ ਸ਼ੁਰੂ ਹੋਵੇਗੀ

ਸੁਪਰੀਮ ਕੋਰਟ ਦੀ 3 ਮੈਂਬਰੀ ਬੈਚ ਕਰੇਗੀ ਸੁਣਵਾਈ

ਨਵੀਂ ਦਿੱਲੀ, 4 ਅਗਸਤ- ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਅਯੋਧਿਆ ’ਚ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਮਾਮਲੇ ’ਤੇ 11 ਅਗਸਤ ਨੂੰ ਸ਼ੁਰੂਕਰੇਗੀ। ਸੁਪਰੀਮ ਕੋਰਟ ਦਾ ਤਿੰਨ ਮੈਂਬਰੀ ਬੈਚ ਇਸ ਕੇਸ ਨੂੰ ਸੁਮੇਗਾ। ਇਸ ਤੋਂ ਪਹਿਲਾਂ ਬੀਤੇ ਮਹੀਨੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਅਲਾਹਾਬਾਦ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਦਾਖਲ ਅਪੀਲ ਉਪਰ ਜਲਦੀ ਸੁਣਵਾਈ ਦੇ ਬਾਰੇ ਵਿੱਚ ਫੈਸਲਾ ਲਵੇਗੀ। ਸੁਪਰੀਮ ਕੋਰਟ ’ਚ ਅਪੀਲਕਰਤਾ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਮਾਮਲੇ ਨੂੰ ਉਠਾਇਆ ਅਤੇ ਕਿਹਾ ਕਿ ਇਸ ਕੇਸ ਦੀ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ।
ਇਸ ਉਪਰ ਮੁੱਖ ਜੱਜ ਸ੍ਰੀ ਜੇਐਸ ਖੇਹਰ ਦੀ ਅਗਵਾਈ ਵਾਲੇ ਬੈਚ ਨੇ ਕਿਹਾ ਕਿ ਜਲਦੀ ਹੀ ਇਹ ਕੇਸ ਸੁਣਵਾਈ ਲਈ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ। ਤਦ ਤੋਂ ਇਹ ਕੇਸ ਵੱਖ-ਵੱਖ ਅਦਾਲਤਾਂ ’ਚੋਂ ਹੁੰਦਾ ਹੋਇਆ ਸੁਪਰੀਮ ਕੋਰਟ ਪੁੱਜਾ ਹੈ। ਇਸ ਕੇਸ ਦਾ ਸਿੱਟਾ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰੇਗਾ।

Send this to a friend