ਲੁਧਿਆਣਾ 4 ਅਗਸਤ – ਪੀਏਯੂ ਲੁਧਿਆਣਾ ਕੈਂਪਸ ਵਿਖੇ ਅੱਜ ਵੱਖ-ਵੱਖ ਦਰਖਤਾਂ ਦੇ ਪੌਦੇ ਲਗਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ । ਮਿਲਖ ਸੰਸਥਾ ਅਤੇ ਪੀਏਯੂ ਦੇ ਈਕੋ ਕਲੱਬ ਦੇ ਮੈਂਬਰਾਂ ਨੇ ਰਲ ਕੇ ਇਹ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿੱਚ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਅਸ਼ੋਕਾ ਦਰਖਤ ਦਾ ਪੌਦਾ ਲਾ ਕੇ ਇਸ ਦੀ ਸ਼ੁਰੂਆਤ ਕੀਤੀ । ਉਨ•ਾਂ ਨੇ ਆਲੇ-ਦੁਆਲੇ ਦੀ ਸੁੰਦਰਤਾ ਦੇ ਵਾਧੇ ਲਈ ਰੁੱਖ-ਬੂਟੇ ਲਾਉਣ ਦੇ ਇਸ ਦਿਵਸ ਨੂੰ ਵਿਸ਼ੇਸ਼ ਦੱਸਿਆ । ਯੂਨੀਵਰਸਿਟੀ ਅਧਿਕਾਰੀਆਂ ਨੇ ਨਵੇਂ ਬਣੇ ਪ੍ਰੀਖਿਆ ਹਾਲ ਅਤੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਵਿਖੇ ਲਾਲ ਗੁਲਮੋਹਰ, ਦੇਸੀ ਅਸ਼ੋਕਾ ਅਤੇ ਪਲੂਮੇਰੀਆ (ਪਗੋਡਾ) ਦੇ ਪੌਦੇ ਲਾਏ । ਸੀਨੀਅਰ ਅਧਿਕਾਰੀਆਂ ਵਿੱਚ ਨਿਰਦੇਸ਼ਕ ਪਸਾਰ ਸਿਖਿਆ ਡਾ. ਅਸ਼ੋਕ ਕੁਮਾਰ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ, ਡੀਨ ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਡਾ. ਜੀ. ਕੇ. ਸਾਂਘਾ, ਕਾਲਜ ਆਫ਼ ਹੋਮ ਸਾਇੰਸ ਦੇ ਡਾ. ਜੀ. ਕੇ. ਗੁਲਾਟੀ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਸ਼ਾਮਲ ਸਨ ।ਪੀਏਯੂ ਵਿਖੇ ਪੇਂਡੂ ਜੀਵਨ ਦੇ ਅਜਾਇਬ ਘਰ ਦੇ ਨਾਲ ਬੋਹੜ, ਪਿੱਪਲ ਅਤੇ ਨਿੰਮ ਦੇ ਬੂਟੇ ਲਗਾਏ ਗਏ । ਇਹ ਤਿੰਨੋ ਬੂਟੇ ਇਕੱਠੇ ਲਾਉਣਾ ਪੰਜਾਬੀ ਸਭਿਆਚਾਰ ਵਿੱਚ ‘ਤ੍ਰਿਵੈਣੀ’ ਵਜੋਂ ਜਾਣਿਆ ਜਾਂਦਾ ਹੈ । ਅਸਟੇਟ ਅਫ਼ਸਰ ਡਾ. ਵੀ.ਐਸ. ਹਾਂਸ ਅਤੇ ਲੈਂਡਸਕੇਪ ਅਫ਼ਸਰ ਡਾ. ਆਰ. ਕੇ. ਦੂਬੇ ਨੇ ਕਿਹਾ ਕਿ ਇਸ ਸਾਲ 717 ਸਜਾਵਟੀ ਬੂਟੇ ਅਤੇ 7492 ਝਾੜੀਆਂ ਤੇ ਵੇਲਾਂ ਲਗਾਈਆਂ ਗਈਆਂ । ਉਨ•ਾਂ ਦੱਸਿਆ ਕਿ ਪੌਦੇ ਲਗਾਉਣ ਵਾਲੀ ਇਹ ਮੁਹਿੰਮ ਅਗਲੇ ਮਹੀਨੇ ਤੱਕ ਚੱਲਦੀ ਰਹੇਗੀ ।