ਕਿਸਾਨਾ ਦੇ ਪੈਸਟ ਕੰਟਰੋਲਰ ਅਤੇ ਉਨ੍ਹਾਂ ਦੀਆਂ ਫਸਲਾਂ ਵਿੱਚ ਵਧੀਆ ਪਹਰੇਦਾਰ ਦੇ ਤੌਰ ਤੇ ਜਾਣੇ ਜਾਣ ਦੇ ਕਾਰਣ ਹੀ ਬੇਬੇਦੁਖ-ਚੱਕੀਰਾਹਾ ਉਰਫ ਹੁੜਹੁੜ, ਹੁਪੋ-ਜੀਵ ਵਿਗਿਆਨਕ ਨਾਮ ਯੂਪੋਪਾ-ਈਪੋਪਸ 1988 ਤੋਂ ਪਹਿਲਾਂ ਪੰਜਾਬ ਦਾ ਰਾਜ ਪੰਛੀ ਮੰਨਿਆਂ ਜਾਂਦਾ ਸੀ। ਚਕੀਰਾਹਾ ਉਰਫ ਹੁੜਹੁੜ ਇਜਰਾਇਲ ਦਾ ਸਨ 2008 ਤੋਂ ਵੀ ਰਾਸ਼ਟਰ ਪੰਛੀ ਹੈ ਅਤੇ ਇਸ ਨੂੰ ਇਜਪਸ਼ਿਅਨ ਸਭਿਅਤਾ, ਕੁਰਾਨ ਅਤੇ ਬਾਇਬਲ ਵਿੱਚ ਕਿਸਾਨਾਂ ਦੀ ਫਸਲਾਂ ਦਾ ਪਹਿਰੇਦਾਰ ਦੇ ਰੂਪ ਵਿੱਚ ਜਾਣਿਆ ਜਾਣ ਦੇ ਕਾਰਣ ਹੀ ਸਦਾ ਪੂਜਨੀਏ ਮੰਨਿਆ ਜਾਂਦਾ ਰਿਹਾ ਹੈ। ਚੱਕੀਰਾਹਾ ਅਤੇ ਹੁੜਹੁੜ ਦੀਆਂ ਕੁਲ 9 ਪ੍ਰਜਾਤੀਆਂ ਹਨ ਜਿਸ ਵਿੱਚ ਯੂਪੋਪਾ ਇਪੋਪਸ ਪੰਜਾਬ ਵਿੱਚ ਮੁੱਖ ਤੌਰ ਤੇ ਪਾਇਆ ਜਾਂਦਾ ਹੈ। ਚੱਕੀਰਾਹਾ ਪੰਛੀ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਪਹੁੰਚਾਨ ਵਾਲੇ ਮੁੱਖ ਤੌਰ ਤੇ ਕੀਟ ਪਤੰਗੇ, ਮਾਥ, ਅਤੇ ਤਿਤਲੀਆਂ ਦੇ ਲਾਰਵੇ, ਲੋਕਸਟ, ਬੀਟਲ, ਸੀਕਾਡਸ, ਕੀੜੀਆਂ ਅਤੇ ਕੀੜੇ ਮਕੋੜੇ ਅਤੇ ਸੁੰਡੀਆਂ ਨੂੰ ਖਾ ਕੇ ਉਨ੍ਹਾਂ ਦੀ ਫਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਸੀ। ਆਮਤੌਰ ਤੇ ਚੱਕੀਰਾਹਾ ਪੰਛੀ 25 ਤੋਂ 32 ਸੈਂਟੀਮੀਟਰ ਲੰਬਾ ਅਤੇ 46 ਤੋਂ 89 ਗ੍ਰਾਮ ਦੇ ਭਾਰ ਤੱਕ ਦਾ ਹੁੰਦਾ ਹੈ ਜਿਸਦੇ ਬਿੰਗਸ ਸਪੈਨ ਦੀ ਲੰਬਾਈ 44 ਤੋਂ 48 ਸੈਂਟੀਮੀਟਰ ਤੱਕ ਹੁੰਦੀ ਹੈ। ਇਸਦੇ ਉਜਲੇ ਬਦਾਮੀ ਰੰਗ ਦੇ ਸ਼ਰੀਰ ਤੇ ਜੈਬਰੇ ਵਾਂਗ ਕਾਲੀ ਸਫੇਦ ਪੱਟੀਆਂ ਹੁੰਦੀਆਂ ਹਨ। ਇਸ ਪ੍ਰਜਾਤੀ ਦੀ ਲੰਬੀ ਅਤੇ ਵਿਸ਼ੇਸ਼ ਚੁੰਚ ਹੁੰਦੀ ਹੈ ਜੋ ਆਪਣੇ ਤਾਕਤਵਰ ਮਸਲ ਦੇ ਬਲਬੂਤੇ ਤੇ ਮਿੱਟੀ ਵਿੱਚ ਕੀਟ-ਪਤੰਗੇ ਲੱਭਣ ਸਮੇਂ ਖੁਲੀ ਰਹਿੰਦੀ ਹੈ ਜੋ ਇਸ ਪੰਛੀ ਨੂੰ ਖਾਸ ਪ੍ਰਜਾਤੀ ਬਣਾਉਂਦੀ ਹੈ। ਚੱਕੀ ਰਾਹਾ ਪੰਛੀ ਵਿਸ਼ੇਸ਼ ਸ਼ੈਲੀ -ਅੰਡੂਲੇਟਿੰਗ ਫਲਾਇਟ ਵਿੱਚ ਉੜਾਨ ਭਰਦਾ ਹੈ ਜੋਕਿ ਇਕ ਬੱਡੀ ਤਿਤਲੀ ਸਮਾਨ ਹੁੰਦੀ ਹੈ ਜਿਸ ਵਿੱਚ ਉਹ ਆਪਣੇ ਪੰਖ ਇਕ ਬਾਰ ਹਵਾਂ ਵਿੱਚ ਮਾਰਨ ਤੋਂ ਬਾਅਦ ਬੰਦ ਕਰਕੇ ਗਲਾਇਚ ਕਰਕੇ ਫਿਰ ਦੁਬਾਰਾ ਹਵਾ ਵਿੱਚ ਮਾਰਦਾ ਹੈ ਜੋਕਿ ਸਾਰਿਆਂ ਪੰਛੀ ਜਾਤੀਆਂ ਵਿੱਚ ਵਿਸ਼ੇਸ਼ ਹੈ। ਚੱਕੀ ਰਾਹਾ ਯੂਰੋਪ, ਭਾਰਤੀ ਉਪਮਹਾਦੀਪ, ਅਫਰੀਕਾ, ਪੰਜਾਬ ਆਦਿ ਸਥਾਨਾਂ ਤੇ ਬਹੁਤਾਤ ਪਾਇਆ ਜਾਂਦਾ ਹੈ ਅਤੇ ਇਹ ਆਪਣੇ ਆਲ੍ਹਣੇ ਰੁਖਾਂ ਦੇ ਖੋਲ, ਪਥਰੀਲੀ ਪਹਾੜੀਆਂ ਦੀਆਂ ਦਰਾਰਾਂ ਜਾਂ ਤੂੜੀ ਦਿਆਂ ਢੇਰਾਂ ਨੂੰ ਬਣਾਉਂਦਾ ਹੈ। ਚੱਕੀਰਾਹਾ 7-12 ਅੰਡੇ ਦਿੰਦਾ ਹੈ ਜੋਕਿ ਮਾਦਾ ਪੰਛੀ 15-18 ਦਿਨ ਵਿੱਚ ਇਨਕਿਉਬੇਟ ਕਰਕੇ ਇਸ ਵਿੱਚੋਂ ਚੂਜੇ ਕੱਢਦੀ ਹੈ। ਐਨ.ਜੀ.ਓ. ਦਸਤਕ ਵੈਲਫੇਅਰ ਕਾਉਂਸਿਲ ਨੇ ਆਪਣੇ ਸਰਵੇ ਅਤੇ ਸ਼ੋਧ ਵਿੱਚ ਪਾਇਆ ਹੈ ਕਿ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚ ਚੱਕੀਰਾਹਾ ਹੀ ਇਕ ਅਜਿਹਾ ਪੰਛੀ ਹੈ ਜੋ ਆਪਣੇ ਸ਼ਰੀਰ ਵਿੱਚ ਹਾਜਰ ਯੂਰੋਪੀਜੀਅਲ ਗਲੈਂਡ ਦੇ ਨਾਲ ਬਦਬੂਦਾਰ ਤਰਲ ਪਦਾਰਥ ਜਿਸ ਵਿੱਚ ਐਂਟਰਕੋਕਸ ਬੈਕਟੀਰੀਆ ਹੁੰਦਾ ਹੈ ਜਿਸਦਾ ਛਿੜਕਾਵ ਅੰਡਿਆਂ ਤੇ ਕਰਦੀ ਹੈ ਤਾਂਕਿ ਉਸ ਵਿੱਚ ਮੌਜੂਦ ਨਵਜਾਤ ਬੱਚਿਆਂ ਨੂੰ ਇੰਨਫੈਕਸ਼ਨ ਨਾ ਹੋਵੇ ਅਤੇ ਸਾਰੇ ਅੰਡਿਆਂ ਵਿੱਚੋਂ ਚੂਜੇ ਸਹੀਸਲਾਮਤ ਬਾਹਰ ਆ ਜਾਣ। ਹੌਰ ਤੇ ਹੌਰ ਚੱਕੀਰਾਹਾ ਦੇ ਬਚਿਆਂ ਨੂੰ ਨਰ ਅਤੇ ਮਾਦਾ ਚੱਕੀਰਾਹਾ ਬਚਪਨ ਵਿੱਚ ਹੀ ਪਰਭਕਸ਼ੀਆਂ ਨਾਲ ਲੜਨ ਦੀ ਸਿਖਲਾਈ ਦਿੰਦੇ ਹਨ ਜਿਸਦੇ ਅੰਤਰਗਤ ਜਦ ਵੀ ਕੋਈ ਪਰਭਕਸ਼ੀ ਪੰਛੀ ਉਨ੍ਹਾਂ ਤੇ ਹਮਲਾ ਕਰਦਾ ਹੈ ਤਾਂ ਨਵਜਾਤ ਚੱਕੀਰਾਹਾ ਅਪਨ ਯੂਰੋਪੀਜੀਅਲ ਗਲੈਂਡ ਦੇ ਬਦਬੂਦਾਰ ਤਰਲ ਪਦਾਰਥ ਦੀ ਪਿਚਕਾਰੀ ਉਨ੍ਹਾਂ ਦੇ ਮੁੰਹ ਤੇ ਮਾਰ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ।
1989 ਵਿੱਚ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਦੌਰਾਨ ਬਾਜ ਨੂੰ ਰਾਜ ਪੰਛੀ ਦਾ ਦਰਜਾ ਦੇਣ ਲਈ ਵਿਸ਼ੇਸ਼ਗਿਆਂ ਦਾ ਪੈਨਲ ਬਣਾਇਆ ਗਿਆ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬੀ ਲੋਕ ਇਕ ਬਹਾਦੁਰ ਕੌਮ ਹਨ ਇਸ ਲਈ ਇਨ੍ਹਾਂ ਦਾ ਰਾਜ ਪੰਛੀ ਵੀ ਇਕ ਮਾਰਸ਼ਲ ਪੰਛੀ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ 1989 ਵਿੱਚ ਨੋਟਿਫੀਕੇਸ਼ਨ ਜਾਰੀ ਕਰ ਬਾਜ ਨੂੰ ਰਾਜ ਪੰਛੀ ਬਣਾ ਦਿੱਤਾ ਗਿਆ। ਬਾਜ ਨੂੰ ਜੀਵ ਵਿਗਿਆਨੀਆਂ ਦੀ ਭਾਸ਼ਾ ਵਿੱਚ ਨਾਰਦਨ ਗੋਸ਼ਾਕ ਵੀ ਆਖਦੇ ਹਨ ਜੋਕਿ ਆਮ ਤੌਰ ਤੇ 7000 ਫੁੱਟ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਜਿਆਦਾਤਰ ਆਪਣਾ ਬਸੇਰਾ ਕਰਦਾ ਹੈ ਅਤੇ ਪੰਜਾਬ ਵਿੱਚ ਇੰਨੀਆਂ ਉਚੀਆਂ ਪਹਾੜੀਆਂ ਅਤੇ ਠੰਡਾ ਵਾਤਾਵਰਣ ਨਾ ਹੋਣ ਕਰਕੇ ਬਾਜ ਪੰਜਾਬ ਵਿੱਚ ਨਹੀਂ ਲੱਭਦਾ ਅਤੇ ਐਕਸਟੀਂਸ਼ਨ ਵੱਲ ਵੱਧ ਗਿਆ ਹੈ। ਬਾਜ ਉਰਦੂ ਭਾਸ਼ਾ ਦਾ ਸ਼ਬਦ ਹੈ ਅਤੇ ਮਾਦਾ ਪੰਛੀ ਨੂੰ ਹੀ ਬਾਜ ਕਿਹਾ ਜਾਂਦਾ ਹੈ ਜਦਕਿ ਨਰ ਨੂੰ ਜੁਰ੍ਹਾ ਕਹਿੰਦੇ ਹਨ। ਉਦਾਹਰਨ ਦੇ ਤੌਰ ਤੇ ਸਨ 2011 ਵਿੱਚ ਪੰਜਾਬ ਸਰਕਾਰ ਵੱਲੋਂ ਇਸ ਪੰਛੀ ਦੇ ਜੋੜੇ ਨੂੰ ਖਰੀਦ ਕੇ ਪ੍ਰਜਨਨ ਕਰਾਉਣ ਲਈ ਇਕ ਕਮੇਟੀ ਬਣਾਈ ਗਈ ਸੀ ਅਤੇ ਫੈਸਲਾ ਲਿਆ ਗਿਆ ਸੀ ਕਿ 2.5 ਲੱਖ ਰੁਪਏ ਵਿੱਚ ਇਸ ਨੂੰ ਅਰਬ ਦੇ ਦੇਸ਼ਾਂ ਜਾਂ ਪਾਕਿਸਤਾਨ ਦੇ ਲਾਹੋਲ ਚਿੜਿਆ ਘਰ ਤੋਂ ਖਰੀਦ ਕੇ ਪੰਜਾਬ ਦੇ ਛੱਤਬੀੜ ਚਿੜਿਆਘਰ ਵਿੱਚ ਬਾਜ ਪ੍ਰਜਨਨ ਪ੍ਰੋਜੈਕਟ ਅਰੰਭ ਕੀਤਾ ਜਾਏਗਾ ਪਰ ਕੁਝ ਨਹੀਂ ਹੋ ਸਕਿਆ। ਸਾਨੂੰ ਚਾਹੀਦਾ ਹੈ ਕਿ ਰਾਜ ਦਾ ਪੰਛਾ ਉਹ ਬਣਾਇਆ ਜਾਵੇ ਜਿਸਦੀ ਉਪਲਬਧਤਾ ਲੋੜ ਅਤੇ ਸਾਰਥਕਤਾ ਕਿਸਾਨਾਂ ਜਾਂ ਫਸਲਾਂ ਲਈ ਵਧੀਆ ਹੋਵੇ। ਸਾਨੂੰ ਚਾਹੀਦਾ ਹੈ ਕਿ ਰਾਜ ਦਾ ਪੰਛੀ ਉਸਦੀ ਉਪਲਬਧਤਾ, ਉਪਯੋਗਤਾ ਅਤੇ ਕਿਸਾਨਾਂ ਨੂੰ ਲਾਭਮੰਦ ਹੋਣ ਦੇ ਕਾਰਣਾ ਵੱਜੋਂ ਚੁਣਿਆ ਜਾਵੇ ਅਤੇ ਇਸ ਲਈ ਬੇਬੇਦੁਖ-ਚੱਕੀਰਾਹਾ ਸਭ ਤੋਂ ਉਪਯੁਕਤ ਪੰਛੀ ਹੈ।