ਕੇਬਲ ਟੈਲੇਵਿਜ਼ਨ ਨੈਟਵਰਕ ਐਕਟ-1995 ਦੀ ਉਲੰਘਣਾਂ ਕਰਨ ਵਾਲੇ ਕੇਬਲ ਓਪਰੇਟਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ-ਏ.ਡੀ.ਸੀ

ਜਲੰਧਰ, 2 ਅਗਸਤ- ਕੇਬਲ ਟੈਲੇਵਿਜ਼ਨ ਉਪਭੋਗਤਾਵਾਂ ਲਈ ਬਿਨ-ਰੁਕਾਵਟ ਸੇਵਾਵਾਂ ਨੂੰ ਪ੍ਰਮੁੱਖ ਕਰਾਰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਮੀਤ ਸਿੰਘ ਮੁਲਤਾਨੀ ਨੇ ਅੱਜ ਕਿਹਾ ਕਿ ਕੇਬਲ ਟੈਲੇਵਿਜ਼ਨ ਨੈ¤ਟਵਰਕ (ਰੈਗੂਲੇਸ਼ਨ) ਐਕਟ 1995 ਦੀ ਉਲੰਘਣਾਂ ਕਰਨ ਵਾਲੇ ਕੇਬਲ ਓਪਰੇਟਰਾਂ ਖਿਲਾਫ ਸਖਤ ਕਾਰਵਾਈ ਹੋਵੇਗੀ।

ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਕੇਬਲ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੁਲਤਾਨੀ, ਜੋ ਕਿ ਇਸ ਕਮੇਟੀ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਵੀ ਹਨ, ਨੇ ਕੇਬਲ ਓਪਰੇਟਰਾਂ ਨੂੰ ਕਿਹਾ ਕਿ ਉਹ ਕੇਬਲ ਟੀ.ਵੀ ਐਕਟ ਦੇ ਨਿਯਮਾਂ ਦੀ ਮੁਕੰਮਲ ਪਾਲਣਾ ਕਰਦੇ ਹੋਏ ਉਪਭੋਗਤਾਵਾਂ ਨੂੰ ਡਿਜ਼ੀਟਲ ਇੰਸਕਰਿਪਟਿਡ ਵਿਧੀ ਨਾਲ ਚੈਨਲ ਮੁਹੱਈਆ ਕਰਵਾਉਣ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਨੇ 100 ਫੀਸਦੀ ਡਿਜ਼ੀਟਾਈਜੇਸ਼ਨ ਦਾ ਟੀਚਾ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਲਟੀ ਸਿਸਟਮ ਓਪਰੇਟਰ ਅਤੇ ਲੋਕਲ ਕੇਬਲ ਓਪਰੇਟਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਕੇਵਲ ਡਿਜ਼ੀਟਲ ਇੰਸਕਰਿਪਟਿਡ ਸਿਗਨਲ ਹੀ ਉਪਲੱਬਧ ਕਰਵਾਉਣ ਅਤੇ ਜ਼ਿਲ੍ਹੇ ਵਿੱਚ ਐਨਾਲਾਗ ਚੈਨਲ ਟੈਲੇਕਾਸਟ ਕਰਨ ਦੀ ਸਖਤ ਮਨਾਹੀ ਹੈ। ਉਨ੍ਹਾਂ ਕਿਹਾ ਕਿ ਕੇਬਲ ਓਪਰੇਟਰ ਕੇਬਲ ਟੈਲੇਵਿਜ਼ਨ ਨੈਟਵਰਕ (ਰੈਗੂਲੇਸ਼ਨ) ਐਕਟ 1995 ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਉਪਭੋਗਤਾਵਾਂ ਨੂੰ ਉ¤ਚਪਾਏ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਵਧੀਕ ਡਿਪਟੀ ਕਮਿਸ਼ਨਰ ਨੇ ਕੇਬਲ ਓਪਰੇਟਰਾਂ ਨੂੰ ਸਰਕਾਰ ਵੱਲੋਂ ਨਿਯਮਿਤ ਕੀਤੇ ਅਨੁਸਾਰ ਆਪਣੀ ਰਜਿਸਟ੍ਰੇਸ਼ਨ ਨੇ ਨਵਿਆਉਂਦੇ ਰਹਿਣ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਲੰਘਣਾਂ ਕਰਨ ਵਾਲੇ ਕੇਬਲ ਓਪਰੇਟਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੇਬਲ ਟੈਲੀਵਿਜ਼ਨ ਉਪਭੋਗਤਾਵਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਪ੍ਰੋ. ਕੁਲਬੀਰ ਸਿੰਘ, ਦੂਰਦਰਸ਼ਨ ਕੇਂਦਰ ਜਲੰਧਰ ਦੇ ਇੰਜਨੀਅਰ ਸ੍ਰੀ ਜਿਓਤਇੰਦਰ ਸਿੰਘ, ਇੰਜਨੀਅਰ ਸ੍ਰੀ ਸ਼ਿਵਮ,ਪੀ.ਆਈ.ਬੀ ਤਰਫੋਂ ਸ੍ਰੀਮਤੀ
ਸੁਨੀਤਾ, ਡਿਪਟੀ ਪੋਸਟ ਮਾਸਟਰ ਸ੍ਰੀ ਐਲ.ਪਾਲ ਅਤੇ ਹੋਰ ਹਾਜ਼ਰ ਸਨ।

Send this to a friend