ਧੂਰੀ, 31 ਜੁਲਾਈ (ਪੱਤਰ ਪ੍ਰੇਰਕ)- ਸਖੀ ਸਹੇਲੀ ਫੈਡਰੇਸ਼ਨ ਦੀ ਚੇਅਰਪਰਸਨ ਚਾਰੁ ਗੁਪਤਾ ਨੇ ਪੰਜਾਬ ਦੇ ਪੁਰਾਣੇ ਬਿਰਸੇ ਨੂੰ ਜਾਦ ਕਰਦੇ ਹੋਏ ਅਤੇ ਆਣ ਵਾਲੀ ਨਵੀਂ ਪੀੜੀ ਨੂੰ ਇਸ ਅਮੂਲਿਆ ਬਿਰਾਸਤ ਨਾਲ ਜੋੜਨ ਲਈ ਆਪਣੀਆਂ ਸਹੇਲੀਆਂ ਨੂੰ ਇਕਠਾ ਕਰਕੇ ਤੀਜ ਦੇ ਤਿਉਹਾਰ ਤੇ ਰੰਗਾ ਰੰਗ ਸਭਿਆਚਾਰਕ? ਪ੍ਰੋਗਰਾਮ ਕਰਕੇ ਤੀਜ ਦਾ ਤਿਉਹਾਰ ਮਨਾਇਆ ਇਸ ਮੌਕੇ ਸਖੀ ਸਹੇਲੀ ਫੈਡਰੇਸ਼ਨ ਦੀਆਂ ਮੈਂਬਰਾਂ ਨੇ ਪੰਜਾਬੀ ਕਪੜੇ ਪਾਕੇ ਆਪਣੇ ਵਚਪਨ /ਜਵਾਨੀ ਨੂੰ ਜਾਦ ਕਰਦੇ ਹੋਏ ਡਾਂਸ, ਗਿਧਾ ਅਤੇ ਪੰਜਾਬੀ ਬੋਲੀਆਂ ਪਾਕੇ ਤੀਜ ਦਾ ਤਿਉਹਾਰ ਵੜੇ ਉਤਸ਼ਾ ਨਾਲ ਮਨਾਇਆ। ਇਸ ਮੌਕੇ ਮੇਂਹਦੀ ਮੁਕਾਬਲੇ ਵੀ ਕਰਵਾਏ ਗਏ ਅਤੇ ਤੀਜ ਦੇ ਤਿਉਹਾਰ ਦੇ ਵਾਰੇ ਵੀ ਦਸਿਆ। ਨੇਹਾ ਨੂੰ ਮਿਸ ਤੀਜ ਚੁਣਿਆ ਗਇਆ ਇਸ ਮੌਕੇ ਕਵਿਤਾ ਸਿੰਗਲਾ, ਰੀਟਾ ਖੰਨਾ, ਸੁਨੀਤਾ ਜਿੰਦਲ, ਮੋਨਿਕਾ, ਅੰਜੂ ਰਾਣੀ, ਸਰੁਚੀ , ਨਿਲਾਮ ਰਾਣੀ, ਈਸ਼ਾ, ਮਧੁ, ਸਿਮੀ ਜੈਨ, ਵਜਿਤਾ, ਪ੍ਰਿਯੰਕਾ, ਸ਼ਿਨੁ ਅਤੇ ਨੀਤੂ ਆਦਿ ਮੌਜੂਦ ਸਨ।