ਅਮਲੋਹ, 27 ਜੁਲਾਈ (ਰਣਜੀਤ ਸਿੰਘ ਘੁੰਮਣ)- ਸਿਹਤ ਵਿਭਾਗ ਪੰਜਾਬ ਵਲੋ ਦਿਤੀਆ ਜਾ ਰਹੀਆ ਸਹੂਲਤਾ ਦਾ ਵਧ ਤੋਂ ਵਧ ਲੋਕਾ ਨੂੰ ਲਾਭ ਲੈਣਾ ਚਾਹੀਦਾ ਹੈੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਹਰਮਿੰਦਰ ਕੌਰ ਸੌਢੀ ਨੇ ਸਿਵਲ ਹਸਪਤਾਲ ਅਮਲੋਹ ਦਾ ਦੋਰਾ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆ ਦੇ ਟੈਸਟ ਫਰੀ ਅਤੇ 5 ਸਾਲ ਤਕ ਦੇ ਬਚਿਆਂ ਦਾ ਟੀਕਾ ਕਰਨ ਵੀ ਮੁਫਤ ਕੀਤਾ ਜਾਂਦਾ ਹੈ ਅਤੇ ਸਿਹਤ ਸਬੰਧੀ ਲੋਕਾ ਨੂੰ ਜਾਗਰੁਕ ਕਰਨ ਲਈ ਸਮੇ-ਸਮੇ ਤੇ ਕੈਪ ਲਾਏ ਜਾਦੇ ਹਨ । ਇਸ ਮੌਕੇ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੌਢੀ ਦਾ ਸਿਵਲ ਹਸਪਤਾਲ ਅਮਲੋਹ ਦੀ ਸੀਨੀਅਰ ਮੈਡੀਕਲ ਅਫਸਰ ਡਾ. ਬਿਮਲਾ ਚਾਲੀਆ ਦੀ ਅਗਵਾਈ ਵਿਚ ਸਮੂਹ ਸਟਾਫ ਵਲੋਂ ਫੁਲਾਂ ਦਾ ਬੁਕਾ ਭੇਂਟ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਕਿਰਪਾਲ ਸਿੰਘ, ਡਾ. ਤੀਰਥ ਬਾਲਾ, ਡਾ. ਅਮਨਦੀਪ ਸਿੰਘ ਧੀਮਾਨ, ਕ੍ਰਿਸ ਰਾਜਦੀਪ, ਸਟਾਫ ਨਰਸ ਪ੍ਰਿਤਪਾਲ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।