ਵੋਟਾਂ ਦੇ ਮੱਦੇਨਜ਼ਰ ਅਸਲਾ ਤੁਰੰਤ ਜਮ੍ਹਾਂ ਕਰਵਾਓ : ਡੀ.ਸੀ.

ਰੂਪਨਗਰ, 27 ਜੁਲਾਈ-ਸ਼੍ਰੀਮਤੀ ਗੁਰਨੀਤ ਤੇਜ ਜਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅੱਜ ਤੋਂ 08 ਅਗਸਤ ਤੱਕ ਗਰਾਮ ਪੰਚਾਇਤ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਿਲ੍ਹਾ ਰੂਪਨਗਰ ਵਿਚ ਜਿਨ੍ਹਾਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ, ਦੀ ਹਦੂਦ ਅੰਦਰ ਆਮ ਜਨਤਾ ਵੱਲੋਂ ਹਰ ਕਿਸਮ ਦੇ ਹਥਿਆਰ, ਅਗਨ ਸ਼ਾਸਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਸ ਵਿੱਚ ਟਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਿਲ ਹਨ, ਨੂੰ ਲੈਕੇ ਚੱਲਣਾ ਅਤੇ ਪਾਸ ਰੱਖਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਵਿਅਕਤੀਆਂ ਪਾਸ ਲਾਇਸੰਸੀ ਅਸਲਾ ਹੈ ਉਹ ਆਪਣਾ ਅਸਲਾ ਲੋਕਲ ਥਾਣਿਆਂ ਵਿੱਚ ਜਾਂ ਲਾਇਸੰਸੀ ਅਸਲਾ ਡੀਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਉਣ। ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਧਾਰਮਿਕ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਰੀਤੀ ਰਿਵਾਜ਼ਾਂ ਕਾਰਨ ਹਥਿਆਰ ਰੱਖਣ ਦੇ ਅਧਿਕਾਰ ਹਨ, ਉਨ੍ਹਾਂ ਤੇ ਲਾਗੂ ਨਹੀ ਹੋਣਗੇ।
ਜ਼ਿਲ੍ਹੇ ਵਿਚ ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਜੀ ਦੇ ਪੱਤਰ SEC-SA 2017/1926 ਮਿਤੀ 21-7-2017 ਰਾਹੀਂ 06 ਅਗਸਤ ਨੂੰ ਗਰਾਮ ਪੰਚਾਇਤਾਂ ਦੀਆਂ ਹੋ ਰਹੀਆਂ ਹਨ ਅਤੇ ਇੰਨ੍ਹਾਂ ਚੋਣਾਂ ਦੌਰਾਨ ਆਮ ਜਨਤਾ ਵੱਲੋਂ ਹਥਿਆਰ ਲੈਕੇ ਚੱਲਣ ਅਤੇ ਰੱਖਣ ਨਾਲ ਮਾਨਵ ਸੰਪਤੀ ਅਤੇ ਲੋਕ ਸ਼ਾਂਤੀ ਦੇ ਭੰਗ ਹੋਣ ਦਾ ਡਰ ਹੈ ਦੇ ਮੱਦੇਨਜਰ ਜਾਰੀ ਕੀਤੇ ਗਏ ਹਨ। ਇਸ ਲਈ ਜਰੂਰੀ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 08 ਅਗਸਤ ਤੱਕ ਚੋਣ ਪ੍ਰਕਿਰਿਆਂ ਮੁਕੰਮਲ ਹੋਣ ਤੱਕ ਜਿਲ੍ਹਾ ਰੂਪਨਗਰ ਵਿਚ ਜਿਨ੍ਹਾਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ ਦੀ ਹਦੂਦ ਅੰਦਰ ਹਰ ਕਿਸਮ ਦੇ ਹਥਿਆਰ, ਅਗਨ ਸਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰਾਂ ਜਿਸ ਵਿੱਚ ਟਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਿਲ ਹਨ, ਲੈਕੇ ਚੱਲਣ ਅਤੇ ਪਾਸ ਰੱਖਣ ਤੇ ਪੂਰੀ ਪਾਬੰਦੀ ਲਗਾਈ ਜਾਵੇ।

Send this to a friend