June 22, 2026 8:51 pm

ਯੂ.ਪੀ. ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੰਕਲਪ ਸਭਾ ‘ਤੇ ਰੋਕ : 45 ਹਿਰਾਸਤ ਵਿੱਚ

ਫੈਜ਼ਾਬਾਦ/ਲਖਨਊ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜ ਕੋਸੀ ਤੇ ਚੌਰਾਸੀ ਕੋਸੀ ਪਰਕਰਮਾ ‘ਤੇ ਰੋਕ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ 18 ਅਕਤੂਬਰ ਨੂੰ ਹੋਣ ਵਾਲੀ ਸੰਕਲਪ ਸਭਾ ‘ਤੇ ਵੀ ਰੋਕ ਲਗਾ ਦਿੱਤੀ ਹੈ। ਪੁਲਿਸ ਨੇ ਕਿਸੀ ਵੀ ਤਰ੍ਹਾਂ ਦੇ ਅਣਹੋਣੀ ਦੇ ਸ਼ੱਕ ਨੂੰ ਟਾਲਣ ਲਈ 45 ਤੋਂ ਵੱਧ ਵਿਸ਼ਵ ਹਿੰਦੂ ਪ੍ਰੀਸ਼ਦ ਕਾਰਜ ਕਰਤਾਵਾਂ ਨੂੰ ਹਿਰਾਸਤ ‘ਚ ਲਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾਵਾਂ ਦਾ ਇਕੱਠ ਨਾ ਹੋ ਸਕੇ ਤੇ ਬਾਹਰ ਤੋਂ ਵੀ ਸਮਰਥਕ ਅਯੋਧਿਆ ਨਾ ਪਹੁੰਚ ਸਕਣ ਇਸ ਲਈ ਪੁਲਿਸ ਨੇ ਮੁਹਿੰਮ ਚਲਾ ਦਿੱਤੀ। ਅਯੋਧਿਆ ਦੀ ਵੱਖ-ਵੱਖ ਧਰਮਸ਼ਾਲਾਵਾਂ ਤੇ ਠਿਕਾਣਿਆਂ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ 45 ਤੋਂ ਵੱਧ ਕਾਰਜ ਕਰਤਾਵਾਂ ਨੂੰ ਬੀਤੀ ਦੇਰ ਰਾਤ ਹਿਰਾਸਤ ‘ਚ ਲਿਆ ਗਿਆ ਹੈ। ਜਿਥੇ ਪ੍ਰਸ਼ਾਸਨ ਨੇ ਸੰਕਲਪ ਸਭਾ ਨੂੰ ਰੋਕਣ ਲਈ ਭਾਰੀ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਹੈ ਉਥੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਨੇਤਾਵਾਂ ਨੇ ਕਿਹਾ ਕਿ ਉਹ ਹਰ ਹਾਲ ‘ਚ ਸੰਕਲਪ ਸਭਾ ਦਾ ਆਯੋਜਨ ਕਰਨਗੇ। ਸੰਕਲਪ ਸਭਾ ਦਾ ਆਯੋਜਨ ਵੀ ਅਯੋਧਿਆ ‘ਚ ਰਾਮ ਮੰਦਿਰ ਨਿਰਮਾਣ ਦੀ ਮੰਗ ਨੂੰ ਉਠਾਉਣ ਲਈ ਕੀਤਾ ਗਿਆ ਹੈ।

Send this to a friend