ਲੋਕ ਸਭਾ ’ਚ ਉਠੀ ਦਿਲੀ ’ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ

ਨਵੀਂ ਦਿਲੀ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਦਿਲੀ ’ਚ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਅਸਫ਼ਲ ਦਸਦੇ ਹੋਏ ਲੋਕ ਸਭਾ ’ਚ ਬੁਧਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਗਈ। ਭਾਜਪਾ ਮੈਂਬਰ ਮਹੇਸ਼ ਗਿਰੀ ਨੇ ਸਦਨ ‘ਚ ਜ਼ੀਰੋ ਕਾਲ ‘ਚ ਇਹ ਮਾਮਲਾ ਚੁਕਦੇ ਹੋਏ ਕਿਹਾ ਕਿ ਦਿਲੀ ‘ਚ ਨਗਰ ਨਿਗਮਾਂ ਨੂੰ ਤਿੰਨ ਹਿਸਿਆਂ ‘ਚ ਵੰਡੇ ਜਾਣ ਤੋਂ ਬਾਅਦ ਪੂਰੀ ਦਿਲੀ ਕੂੜੇ ਦਾ ਘਰ ਬਣ ਗਈ ਹੈ ਅਤੇ ਬਰਬਾਦ ਹੋਣ ਦੇ ਕਗਾਰ ‘ਤੇ ਹੈ। ਉਨ੍ਹਾਂ ਨੇ ਤਿੰਨਾਂ ਨਗਰ ਨਿਗਮਾਂ ਨੂੰ ਪਹਿਲਾਂ ਦੀ ਭਾਂਤੀ ਮਿਲਾ ਕੇ ਇਕ ਕਰਨ ਦੇ ਨਾਲ ਹੀ ਦਿਲੀ ‘ਚ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਦੀ ਮੰਗ ਕੀਤੀ। ਸਦਨ ‘ਚ ਹਾਜ਼ਰ ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ ਨੇ ਗਿਰੀ ਵਲੋਂ ਇਹ ਮੰਗ ਚੁਕੇ ਜਾਣ ‘ਤੇ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ।ਜ਼ਿਕਰਯੋਗ ਹੈ ਕਿ ਦਿਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮਹੇਸ਼ ਗਿਰੀ ਨੇ ਇਹ ਮਾਮਲਾ ਚੁਕਦੇ ਹੋਏ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦੀ ਰਾਜਧਾਨੀ ‘ਚ ਇਸ ਤਰ੍ਹਾਂ ਤਿੰਨ ਨਗਰ ਨਿਗਮ ਨਹੀਂ ਹਨ

Send this to a friend