‘ਵਿਰਾਸਤ-ਏ-ਖਾਲਸਾ’ ਪੰਜਾਬ ਦੇ ਅਮੀਰ ਅਤੇ ਸ਼ਾਨਾਮਤੀ ਵਿਰਾਸਤ ਨੂੰ ਸੰਜੋ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਣਾਈ ਵਿਲੱਖਣ ਯਾਦਗਾਰ ਹੈ-ਮਹਾਰਾਜਾ ਗੱਜ ਸਿੰਘ।

ਅਸੀਂ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਨਸਲਾਂ ਲਈ ਯਾਦਗਾਰਾਂ ਦੇ ਰੂਪ ਵਿੱਚ ਸੰਜੋਇਆ ਹੈ-ਸਪੀਰਕ ਰਾਣਾ ਕੇ.ਪੀ. ਸਿੰਘ।

ਸ੍ਰੀ ਅਨੰਦਪੁਰ ਸਾਹਿਬ 19 ਜੁਲਾਈ – ਵਿਰਾਸਤ-ਏ-ਖਾਲਸਾ ਪੰਜਾਬ ਦੇ ਅਮੀਰ ਅਤੇ ਸ਼ਾਨਾਮਤੀ ਵਿਰਾਸਤ ਨੂੰ ਸੰਜੋ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਣਾਈ ਵਿਲੱਖਣ ਯਾਦਗਾਰ ਹੈ ਆਪਣੀ ਸੰਸਕ੍ਰਿਤੀ ਨੂੰ ਦਰਸਾਂਉਂਦੀ ਅਜਿਹੀ ਯਾਦਗਾਰ ਹਰ ਸੂਬੇ ਵਿੱਚ ਬਣਾਈ ਜਾਣੀ ਚਾਹੀਦੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੂੰ ਇਸ ਇਤਿਹਾਸਿਕ ਨਗਰੀ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੋਧਪੁਰ ਦੇ ਮਹਾਰਾਜਾ ਅਤੇ ਇੰਡੀਅਨ ਹੈਰੀਟੇਜ਼ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਗੱਜ ਸਿੰਘ ਨੇ ਅੱਜ ਵਿਰਾਸਤ-ਏ-ਖਾਲਸਾ ਦੇਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਨੇ ਕਿਹਾ ਕਿ ਉਹ ਵਿਸ਼ੇਸ਼ ਤੋਰ ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਇਤਿਹਾਸ ਨੂੰ ਜਾਨਣ ਦੇ ਲਈ ਇਥੇ ਆਏ ਹਨ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ, ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਐਲਾਨ ਕੀਤਾ ਹੈ। ਉਹ ਪੰਜਾਬ ਦੇ ਇਤਿਹਾਸ ਦੇ ਨਾਲ-ਨਾਨ ਇੱਥੋਂ ਦੀ ਸੰਸਕ੍ਰਿਤੀ ਦੀ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਪੰਜਾਬ ਦੀ ਧਾਰਮਿਕ ਅਸਥਾਨਾਂ ਤੇ ਵੀ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ਤੇ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਅਤੇ ਕੀਰਤਨ ਸਰਵਨ ਕਰਕੇ ਉਨ੍ਹਾਂ ਨੂੰ ਬਹੁਤ ਅਨੰਦ ਅਤੇ ਸ਼ਾਂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਦੇ ਦਰਸ਼ਨ ਕਰਕੇ ਪੰਜਾਬ ਦੇ ਜੋਧਿਆਂ, ਸੂਰਬੀਰਾਂ ਦੇ ਹੌਸਲੇਂ ਅਤੇ ਸ਼ਕਤੀ ਬਾਰੇ ਪਤਾ ਲਗਦਾ ਹੈ।
ਇਸ ਤੋਂ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੰਡੀਅਨ ਹੈਰੀਟੇਜ਼ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਗੱਜ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਡੈਲੀਗੇਟਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅਤੇ ਯਾਤਰੀ ਵੱਡੀ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਦਾ ਹੀ ਪ੍ਰਾਹੁਣਚਾਰੀ ਵਿੱਚ ਅੱਗੇ ਰਹਿੰਦੇ ਹਨ। ਅਸੀਂ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਨਸਲਾਂ ਲਈ ਯਾਦਗਾਰਾਂ ਦੇ ਰੂਪ ਵਿੱਚ ਸੰਜੋਇਆ ਹੈ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਮਹਾਰਾਜਾ ਗੱਜ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਡੇ ਧਰਮ ਤੇ ਸ਼ਾਨਾਂਮੱਤੇ ਇਤਿਹਾਸ ਬਾਰੇ ਜਾਣਕਾਰੀ ਲਈ ਹੈ ਅਤੇ ਉਹ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਵਿਰਾਸਤ-ਏ-ਖਾਲਸਾ ਨੂੰ ਵੇਖ ਕੇ ਇਹ ਵਿਚਾਰ ਪ੍ਰਗਟ ਕੀਤੇ ਹਨ ਕਿ ਅਜਿਹੀਆਂ ਯਾਦਗਾਰਾਂ ਅਤੇ ਅਜਾਇਬ ਘਰ ਹਰ ਸੂਬੇ ਵਿੱਚ ਬਣਾਕੇ ਉਸਦੇ ਵਿਰਸੇ ਅਤੇ ਸੰਸਕ੍ਰਿਤੀ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਹਿਮਾਨਾ ਦਾ ਸੁਆਗਤ ਕਰਦੇ ਹਾਂ। ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਅਤੇ ਮੈਨੇਜਰ ਸ. ਰਣਜੀਤ ਸਿੰਘ ਨੇ ਮਹਾਰਾਜਾ ਗੱਜ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਡੈਲੀਗੇਟਸ ਦਾ ਸਿਰੋਪਾਓ ਪਾਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਯਾਦਗਾਰੀ ਤਸਵੀਰ ਭੇਂਟ ਕੀਤੀ। ਇਸ ਮੌਕੇ ਠਾਕੁਰ ਰਣਧੀਰ ਵਿਕਰਮ ਸਿੰਘ, ਠਾਕੁਰ ਕੇਸਰੀ ਸਿੰਘ, ਠਾਕੁਰ ਸ਼ਤਰੂੰਜੈਅ ਸਿੰਘ, ਕਰ. ਦੀਪਰਾਜ ਸਿੰਘ, ਕਰ. ਸ਼ਿਵਅਰਜੁਨ ਸਿੰਘ, ਸ੍ਰੀ ਅਭੈ ਮੰਗਲ ਦਾਸ, ਠਾਕੁਰ ਸਿਧਾਰਥ ਸਿੰਘ ਰੋਹੇਤ, ਠਾਕੁਰ ਸੁੰਦਰ ਸਿੰਘ, ਕਰ. ਅੰਗਦ ਦੇੳ ਮੰਡਾਵਾ, ਕਰ. ਅਭਿਮਨਿਊ ਸਿੰਘ, ਸ੍ਰੀ ਰਾਕੇਸ਼ ਮਾਥੁਰ, ਸ੍ਰੀ ਪੁਸ਼ਪਿੰਦਰਾ ਸਿੰਘ ਭੱਟੀ, ਸ੍ਰੀ ਕਪਿਲ ਮਾਥੁਰ, ਸ੍ਰੀ ਹਰਜੀਤ ਸਿੰਘ ਜੀਤਾ, ਸ੍ਰੀ ਨਰਿੰਦਰ ਸਿੰਘ ਸੈਣੀ, ਐਸ.ਡੀ.ਐਮ. ਸ੍ਰੀ ਰਾਕੇਸ਼ ਕੁਮਾਰ ਗਰਗ, ਸ੍ਰੀ ਅਮਰਪਾਲ ਬੈਂਸ, ਸ੍ਰੀ ਪੀਹੂ ਲਾਲ ਅਤੇ ਹੌਰ ਪੰਤਵੰਤੇ ਹਾਜਰ ਸਨ।

Send this to a friend