ਬਰਨਾਲਾ, 16 ਅਕਤੂਬਰ (ਕੁਲਦੀਪ ਸੂਦ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ- ਨਿਦੇਸ਼ ਅਨੁਸਾਰ ਸਕੂਲੀ ਬੱਚਿਆਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਜਾਣਕਾਰੀ ਦੇਣ ਹਿੱਤ ਵਕੀਲਾਂ ਨੂੰ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸ੍ਰੀ ਮਤੀ ਤ੍ਰਿਪ੍ਰਤਜੋਤ ਕੌਰ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ-ਸੀ.ਜੇ.ਐਮ./ ਸਿਵਲ ਜੱਜ ਸੀਨੀਅਰ ਡਵੀਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਕੁਲਵੰਤ ਗੋਇਲ ਐਡਵੋਕੇਟ ਨੇ ਵਿਸ਼ੇਸ਼ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੂਨਾ ਵਿਖੇ ਪੁੱਜੇ ਕੇ ਸਵੇਰ ਦੀ ਪ੍ਰਰਥਨਾ ਸਮੇਂ ਮੁਫਤ ਕਾਨੂੰਨੀ ਸੇਵਾਵਾਂ, ਕਾਨੂੰਨੀ ਅਧਿਕਾਰ ਤੇ ਫਰਜਾਂ ਅਤੇ ਹਿੰਦੂ ਮੈਰਿਜ ਐਕਟ ਵਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਐਗਜੈਕਟਿਵ ਚੇਅਰਮੈਨ ਜਸਟਿਸ ਜਸਵੀਰ ਸਿੰਘ ਦੇ ਦਿਸ਼ਾ- ਨਿਦੇਸ਼ ਅਨੁਸਾਰ ਲੋਕਾਂ ਦੀ ਸਹੂਲਤ ਲਈ ਪਿੰਡਾਂ ਵਿੱਚ ਲੀਗਲ ਲਿੱਟਰੇਸੀ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਅਤੇ ਸਕੂਲਾਂ ਵਿੱਚ ਵੀ ਲੀਗਲ ਲਿੱਟਰੇਸੀ ਕਲੱਬ ਬਣਾਏ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਸ੍ਰੀ ਕੁਲਵੰਤ ਗੋਇਲ ਨੇ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਲੱਗਣ ਵਾਲੀਆਂ ਲੋਕ-ਅਦਾਲਤ ਵਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਕੋਈ ਵੀ ਵਿਆਕਤੀ ਆਪਣੇ ਆਪਸੀ ਝਗੜੇ ਨੂੰ ਸਮਝੌਤੇ ਰਾਹੀ ਨਿਪਟਾ ਕੇ ਲੋਕ ਅਦਾਲਤਾਂ ਦਾ ਫਾਇਦਾ ਉਠਾ ਸਕਦਾ ਹੈ।