ਨਵੀਂ ਦਿੱਲੀ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਆਰਐਸਐਸ ਪ੍ਰਮੁਖ ਮੋਹਨ ਭਾਗਵਤ ਨੇ ਕਿਹਾ ਕਿ ਹਰ ਸਮਾਜ ਨੂੰ ਇਕ ਠੇਕੇਦਾਰ ਦੀ ਜ਼ਰੂਰਤ ਹੁੰਦੀ ਹੈ, ਜੋ ਉਸਦੇ ਸੁਖ-ਦੁਖ ਨੂੰ ਸਮਝ ਸਕੇ ਅਤੇ ਅਜ ਸਮਾਜ ਨੂੰ ਇਕ ਠੇਕੇਦਾਰ ਮਿਲ ਗਿਆ ਹੈ। ਉਹ ਫੈਸਲੇ ਲੈ ਰਿਹਾ ਹੈ ਜੋ ਦੇਸ਼ ਲਈ ਜ਼ਰੂਰੀ ਹਨ। ਪਰ ਹਰ ਚੀਜ ਦੀ ਜ਼ਿੰਮੇਵਾਰੀ ਉਸੇ ਵਿਅਕਤੀ ਦੇ ਸਿਰ ਛਡਕੇ ਨਿਸ਼ਚਿਤ ਹੋ ਜਾਓ, ਇਹ ਵੀ ਉਚਿਤ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਅਜ ਸ਼ਖਸੀਅਤ ਅਤੇ ਅਗਵਾਈ ਦੀ ਵਜ੍ਹਾ ਕਾਰਣ ਲੋਕਾਂ ਦੀ ਨਜ਼ਰ ਪ੍ਰਧਾਨ ਮੰਤਰੀ ਮੋਦੀ ਉਤੇ ਹੈ। ਉਨ੍ਹਾਂ ਦਾ ਸਵੈਸੇਵਕ ਤੋਂ ਮੁਖਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਬਣਨ ਦਾ ਸਫਰ ਗੌਰ ਕਰਨ ਵਾਲਾ ਹੈ।ਭਾਗਵਤ ਨੇ ਕਿਹਾ ਕਿ ਪੀਐਮ ਮੋਦੀ ਕਿਸੇ ਚੀਜ ਨੂੰ ਅਸੰਭਵ ਨਹੀਂ ਮੰਨਦੇ ਅਤੇ ਉਨ੍ਹਾਂ ਦੀ ਅਗਵਾਈ ਦੇਸ਼ ਲਈ ਆਸ ਦੀ ਕਿਰਨ ਹੈ।