ਅਮਰਨਾਥ ਅਤਵਾਦੀ ਹਮਲੇ ਲਈ ਪੀਐਮ ਮੋਦੀ ਦੀਆਂ ਨੀਤੀਆਂ ਜ਼ਿੰਮੇਵਾਰ : ਰਾਹੁਲ ਗਾਂਧੀ

image ਨਵੀਂ ਦਿੱਲੀ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਮਰਨਾਥ ਯਾਤਰੀਆਂ ’ਤੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਆਨੰਤਨਾਗ ਵਿਚ ਹੋਏ ਅਤਵਾਦੀ ਹਮਲੇ ’ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਨਰਿੰਦਰ ਮੋਦੀ ’ਤੇ ਵਡਾ ਨਿਸ਼ਾਨਾ ਸਾਧਿਆ ਹੈ।ਰਾਹੁਲ ਨੇ ਆਨੰਤਨਾਗ ਹਮਲੇ ਨੂੰ ਰੋਕਣ ਵਿਚ ਅਸਫ਼ਲ ਹੋਣ ’ਤੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਬੁਧਵਾਰ ਨੂੰ ਇਕ ਤੋਂ ਬਾਅਦ ਇਕ ਟਵੀਟ ਕੀਤੇ।ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਪੀਐਮ ਮੋਦੀ ਦੀਆਂ ਨੀਤੀਆਂ ਦੇ ਕਾਰਨ ਕਸ਼ਮੀਰ ਵਿਚ ਅਤਵਾਦੀਆਂ ਨੂੰ ਜਗ੍ਹਾ ਮਿਲ ਗਈ ਹੈ।ਇਹ ਭਾਰਤ ਦੇ ਲਈ ਵਡਾ ਰਣਨੀਤਕ ਘਾਟਾ ਹੈ।ਦੱਸ ਦੇਈਏ ਕਿ ਸੋਮਵਾਰ ਨੂੰ ਆਨੰਤਨਾਗ ਵਿਚ ਅਮਰਨਾਥ ਯਾਤਰੀਆਂ ਦੀ ਬਸ ‘ਤੇ ਅਤਵਾਦੀ ਹਮਲਾ ਹੋ ਗਿਆ ਸੀ,ਜਿਸ ਵਿਚ ਸਤ ਸ਼ਰਧਾਲੂ ਮਾਰੇ ਗਏ ਸਨ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਤੋਂ ਇਲਾਵਾ ਹੋਰ ਵਿਰੋਧੀ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਨੂੰ ਆਪਣੇ ਨਿਸ਼ਾਨੇ ’ਤੇ ਲਿਆ ਹੈ।

Send this to a friend