ਬਠਿੰਡਾ, 15 ਅਕਤੂਬਰ (ਅਵਤਾਰ ਸਿੰਘ, ਵੀਰ ਸਿੰਘ ਕਾਲਾ)- ਬਠਿੰਡਾ ਡਿੱਪੂ ਦੇ ਮੁੱਖ ਗੇਟ ‘ਤੇ ਪੀ.ਆਰ.ਟੀ.ਸੀ.ਵਰਕਰਜ਼ ਯੂਨੀਅਨ ਅਜ਼ਾਦ ਸਬੰਧਿਤ ਲੋਕ ਲਹਿਰ (ਦੂਜੀ ਅਜ਼ਾਦੀ ਲਈ) ਦੇ ਸੱਦੇ ‘ਤੇ ਵੱਡੀ ਗਿਣਤੀ ਪੀ.ਆਰ.ਟੀ.ਸੀ.ਵਰਕਰਾਂ ਨੇ ਠੇਕੇਦਾਰੀ ਸਿਸਟਮ ਦੇ ਮੁਕੰਮਲ ਖਾਤਮੇ ਖਿਲਾਫ਼ ਰੋਸ ਰੈਲੀ ਕੀਤੀ ਅਤੇ ਨਾਅਰੇਬਾਜ਼ੀ ਕਰਕੇ ਪੀ. ਆਰ. ਟੀ. ਸੀ. ਮੈਨੇਜਮੈਂਟ ਪ੍ਰਤੀ ਰੋਸ ਪ੍ਰਗਟਾਇਆ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਮੇਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ, ਮੈਨੇਜਮੈਂਟ ਤੇ ਠੇਕੇਦਾਰ ਹਲਕੇ ਕੱਚੇ ਕਾਮਿਆ ਦਾ ਲਗਾਤਾਰ ਅਣਮਨੁੱਖੀ ਤਰੀਕੇ ਨਾਲ ਸ਼ੋਸ਼ਣ ਕਰ ਰਹੇ ਹਨ। । ਮੈਨੇਜਮੈਂਟ ਡੀਜ਼ਲ, ਰਿਕਵਰੀ, ਘੱਟ ਬੁਕਿੰਗ, ਐਕਸੀਡੈਂਟ ਰਿਕਵਰੀ, ਸਰਵਿਸ ਟੈਕਸ, ਏ.ਐਸ. ਆਈ, ਈ ਪੀ ਐਫ ਦੇ ਨਾਮ ‘ਤੇ ਤਨਖਾਹਾਂ ਵਿਚੋਂ ਵੱਡਾ ਕੱਟ ਲਗਾ ਰਹੀ ਹੈ। ਵਰਕਰਾਂ ਕੋਲੋਂ 16-16 ਘੰਟੇ ਕੰਮ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਈ ਓਵਰ ਟਾਇਮ ਵੇਤਨ ਨਹੀ ਦਿਤਾ ਜਾ ਰਿਹਾ ਜਿਸ ਕਰਕੇ ਕੱਚੇ ਕਾਮਿਆ ਦੇ ਮਨਾਂ ਅੰਦਰ ਪੀ ਆਰ ਟੀ ਸੀ ਮੈਨੇਜਮੈਂਟ ਪ੍ਰਤੀ ਰੋਹ ਦੀ ਲਹਿਰ ਦੌੜ ਰਹੀ ਹੈ। ਜਨਰਲ ਸਕੱਤਰ ਰੁਪਿੰਦਰ ਸਿੰਘ ਨੇ ਕਿਹਾ ਕਿ ਭਲੇ ਪੈਪਸੂ ਮੈਨੇਜਮੈਂਟ 925 ਪੋਸਟਾਂ ਕੰਨਟ੍ਰੈਕਟ ਅਧੀਨ ਕੱਢਕੇ ਪਹਿਲਾ ਤੋਂ ਕੰਮ ਕਰਦੇ ਵਰਕਰਾਂ ਨੂੰ ਨੌਕਰੀਆਂ ਤੋਂ ਬਾਹਰ ਕਰਨਾ ਚਾਹੀਦੀ ਸੀ ਪ੍ਰੰਤੂ ਜਥੇਬੰਦੀ ਐਮ. ਡੀ. ਪੀ. ਆਰ. ਟੀ. ਸੀ. ਦੁਆਰਾ ਵਰਕਰਾਂ ਦੇ ਹੱਕ ਵਿਚ ਦਿਤੇ ਹਲਫ਼ੀਆਂ ਬਿਆਨ’ਤੇ ਡੱਟਦੀ ਹੋਈ ਠੇਕੇਦਾਰੀ ਸਿਸਟਮ ਖ਼ਤਮ ਕਰਨ ਤੱਕ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਜਤਿੰਦਰ ਸਿੰਘ ਬੱਬਨਪੁਰ, ਇੰਦਰਜੀਤ ਸਿੰਘ ਬਰਨਾਲਾ, ਪਰਮਿੰਦਰ ਸਿੰਘੰ ਪਟਿਆਲਾ, ਸੁਖਵਿੰਦਰ ਸੁੱਖੀ, ਗੁਰਤੇਜ ਸਿੰਘ ਚਤਰਾ ਬੁਢਲਾਡਾ, ਬਲਵੀਰ ਸਿੰਘ ਬੋਪਾਰਾਏ ਅਤੇ ਗੁਰਜੰਟ ਸਿੰਘ ਆਦਿ ਨੇ ਵੀ ਵਿਚਾਰ ਰੱਖੇ।