ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ
ਬੁਢਲਾਡਾ, 5 ਜੁਲਾਈ(ਅਮਿਤ ਜਿੰਦਲ)- ਇੱਥੋਂ ਨਜਦੀਕੀ ਪਿੰਡ ਗੁਰਨੇ ਕਲਾ ਵਿਖੇ ਗੁਰਦੁਆਰਾ ਸਾਹਿਬ ਤੋਂ ਮਾਨਸਾ ਵੱਲ ਜਾਂਦੀ ਸੜਕ ਤੇ ਪੌਣਾ ਕੁ ਕਿਲਮੀਟਰ ਦੂਰੀ ਤੇ ਬਣਿਆ ਸਰਹਿੰਦ ਚੌਆ ਨਾਲਾ ਵੱਖ ਵੱਖ ਸੰਭਾਵਿਤ ਹਾਦਸਿਆ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਡਰ ਦਾ ਸਬੱਬ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਵਸਨੀਕ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਇਲਾਕੇ ਵਿੱਚ ਮਾਨਸੂਨ ਦੇ ਚਲਦਿਆਂ ਭਾਰੀ ਬਰਸਾਤਾਂ ਪੈ ਰਹੀਆ ਹਨ ਪਰ ਇਸ ਨਾਲੇ ਵਿੱਚ ਉ¤ਗੀ ਹੋਈ ਬੂਟੀ ਨੇ ਇਨ੍ਹਾਂ ਵਿਸ਼ਾਲ ਰੂਪ ਧਾਰਨ ਕਰ ਲਿਆ ਹੈ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸ਼ਨ ਵੱਲੋਂ ਇਸਦੀ ਸਫਾਈ ਨਾ ਕਰਵਾਈ ਗਈ ਤਾਂ ਇਸ ਵਿੱਚ ਜਮ੍ਹਾਂ ਹੋਣ ਵਾਲਾ ਪਾਣੀ ਅੱਗੇ ਡਰੇਨ ਨਾ ਹੋਣ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਇਸੇ ਨਿਕਾਸੀ ਨਾਲੇ ਤੇ ਬਣੀ ਪੁਲ ਬੁਰਜੀ ਜਿਸ ਉ¤ਪਰ ਦੋ ਛੋਟੀਆਂ ਕਾਰਾਂ ਵੀ ਇੱਕ ਦੂਜੇ ਨਾਲ ਖਹਿ ਕੇ ਲੰਘਦੀਆ ਹਨ ਅਤੇ ਇਹ ਹੌਲੀ ਹੌਲੀ ਬਿਖਰਦੀ ਜਾ ਰਹੀ ਹੈ। ਲੰਬੋ ਸਮੇਂ ਤੋਂ ਪ੍ਰਸ਼ਾਸ਼ਨ ਵੱਲੋਂ ਧਿਆਨ ਨਾ ਦੇਣ ਕਾਰਨ ਇਸ ਪੁਲੀ ਉ¤ਪਰ ਦੁਰਘਟਨਾਵਾਂ ਤੋਂ ਬਚਾਅ ਲਈ ਬਣੀਆ ਸਾਇਡਾਂ ਗਰਿੱਲਾ ਅਤੇ ਪੱਥਰ ਹੁਣ ਬੁਰੀ ਤਰ੍ਹਾਂ ਟੁੱਟ ਫੁੱਟ ਚੁੱਕੇ ਹਨ ਜਿਸ ਕਾਰਨ ਇਸ ਸੜਕ ਰਾਹੀਂ ਬੁਢਲਾਡਾ ਤੋਂ ਮਾਨਸਾ ਜਾਣ ਅਤੇ ਆਉਣ ਵਾਲੇ ਅਨੇਕਾਂ ਵਾਹਨ ਰਾਤ ਅਤੇ ਦਿਨ ਕਿਸੇ ਵੀ ਸਮੇਂ ਜਾਨੀ ਅਤੇ ਮਾਲੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸੇ ਪਿੰਡ ਵਿੱਚ ਮਾਨਸਾ ਵੱਲ ਜਾਣ ਵਾਲੀ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾਂ ਤਹਿਤ ਬਣੀ ਸੜਕ ਵੀ ਆਪਣੀ ਮਿਆਦ ਪੁਗਾ ਕੇ ਹੋਲੀ ਹੋਲੀ ਆਪਣੀ ਹੌਂਦ ਗਵਾਉਦੀ ਜਾ ਰਹੀ ਹੈ। ਇਸ ਸੜਕ ਵਿੱਚ ਪਿੰਡ ਫਫੜੇ ਭਾਈਕੇ ਤੱਕ ਪਏ ਕਈ ਕਈ ਫੁੱਟ ਲੰਬੇ ਅਤੇ ਡੂੰਘੇ ਟੋਏ ਅਤੇ ਇੰਨ੍ਹਾ ਵਿੱਚੋਂ ਨਿਕਲ ਕੇ ਸੜਕ ਤੇ ਬਿੱਖਰੇ ਪੱਥਰ ਕਿਸੇ ਭਿਆਨਕ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਹਿੱਸੇ ਦੀ ਸੜਕ ਖਰਾਬ ਹੋਣ ਕਾਰਨ ਇੱਧਰੋਂ ਲੰਘਣ ਵਾਲੇ ਵਾਹਨ ਚਾਲਕ ਵੀ ਹੋਰ ਸੰਪਰਕ ਪਿੰਡਾਂ ਦੇ ਰਸਤਿਆਂ ਨੂੰ ਤਰਜੀਹ ਦੇਣ ਲੱਗ ਪਏ ਹਨ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਰਨੈਲ ਸਿੰਘ, ਮਹਿੰਦਰ ਸਿੰਘ, ਦਲਬਾਰਾ ਸਿੰਘ, ਦਰਸ਼ਨ ਮਾਨ, ਲੀਲਾ ਰਾਮ, ਨਾਜ਼ਰ ਸਿੰਘ ਆਦਿ ਪਿੰਡ ਨਿਵਾਸੀਆਂ ਨੇ ਓਪਰੋਕਤ ਮਸਲਿਆ ਵੱਲ ਪ੍ਰਸ਼ਾਸ਼ਨ ਵੱਲੋਂ ਢੁਕਵੇ ਕਦਮ ਚੁੱਕਣ ਦੀ ਮੰਗ ਕੀਤੀ ਹੈ।