ਸਰਦੂਲਗੜ੍ਹ ਬਲਾਕ ਦੇ ਨਵੇਂ ਪੰਚਾਇਤ ਅਫਸਰ

image ਸਰਦੂਲਗੜ੍ਹ, 4 ਜੁਲਾਈ (ਬਲਜੀਤ ਪਾਲ, ਵਿਪਨ ਗੋਇਲ)- ਸਰਦੂਲਗੜ੍ਹ ਦੇ ਬਲਾਕ ਪੰਚਾਇਤ ਅਫਸਰ ਨੇ ਆਪਣਾ ਅਹੁਦਾ ਸੰਭਾਲਿਆ। ਪੰਚਾਇਤ ਸਕੱਤਰ ਬੇਅੰਤ ਸਿੰਘ ਨੇ ਦਸਿਆ ਕਿ ਸਰਦੂਲਗੜ੍ਹ ਦੇ ਨਵੇ ਆਏ ਬੀਡੀਪੀਓ. ਚਮਨ ਲਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਸਾਬਕਾ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਜਿੱਥੇ ਬੀਡੀਪੀਓ ਨੂੰ ਜੀ ਆਇਆ ਕਿਹਾ ਉਥੇ ਪਿੰਡਾ ਦੀਆ ਪੰਚਾਇਤਾ ਆਦਿ ਨਾਲ ਜਾਣ ਪਹਿਚਾਣ ਕਰਵਾਈ ਅਤੇ ਹਲਕੇ ਦੇ ਵਿਕਾਸ ਲਈ ਵਿਕਾਸ ਕਾਰਜ਼ ਜਾਰੀ ਰੱਖਣ ਲਈ ਆਪਸੀ ਮਿਲਵਰਤਨ ਅਤੇ ਸਹਿਯੋਗ ਦੀ ਦੇਣ ਦੀ ਗੱਲ ਕਹੀ।ਇਸ ਮੌਕੇ ਬੀਡੀਪੀਓ. ਚਮਨ ਲਾਲ ਸਭ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਵਾਇਆਂ ਕਿ ਉਹ ਹਲਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਅਤੇ ਪੰਚਾਇਤਾ ਆਦਿ ਨਾਲ ਮਿਲਕੇ ਕੰਮ ਕਰਨਗੇ।ਉਨਾਂ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਕੰਮ ਅਤੇ ਮੁਸਕਿਲਾਂ ਬਾਰੇ ਬੇਝਿਜਕ ਉਨਾਂ ਨੁੰ ਮਿਲ ਸਕਦੇ ਹਨ।ਇਸ ਮੌਕੇ ਸਤਪਾਲ ਵਰਮਾ, ਮੱਥਰਾ ਦਾਸ ਗਰਗ, ਸੁਖਾ ਭਾਊ, ਹਰਪ੍ਰੀਤ ਬਹਿਣੀਵਾਲਾ, ਸੈਕਟਰੀ ਭੁਪਿੰਦਰ ਸਿੰਘ, ਪਾਲ, ਸਿੰਘ, ਮਨਦੀਪ ਸਿੰਘ, ਅਜੀਤ ਸਿੰਘ ਅਹਾਲੂਪੁਰ, ਮਦਨ ਲਾਲ ਖੈਰਾ ਆਦਿ ਹਾਜ਼ਰ ਸਨ।

Send this to a friend