ਸਿਵਲ ਡਿਫੈਂਸ ਵੱਲੋਂ ਬਚਾਓ ਲਈ ਲੱਗਾ ਕੈਂਪ

image ਅੰਮ੍ਰਿਤਸਰ, 4 ਜੁਲਾਈ  (ਸੁਨੀਲ ਗੁਪਤਾ)- ਪੁਲਿਸ ਲਾਇਨ ਦਿਹਾਤੀ ਵਿਖੇ ਜ਼ਿਲ੍ਹਾ ਕਮਾਂਡੈਂਟ ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਅਫਸਰ ਸ਼੍ਰੀ ਪੀ ਸੀ ਸ਼ਰਮਾਂ ਦੀ ਅਗਵਾਹੀ ਹੇਠ ਸੈਂਟਰਲ ਸਰਕਾਰ ਦੀ ਸਕੀਮ ਤਹਿਤ ਆਮ ਜਨਤਾ ਨੂੰ ਜਾਗਰੁੱਕ ਕਰਨ ਦੇ ਨਾਲ ਕਿਸੇ ਅਣਸੁਖਾਂਵੀਂ ਘਟਨਾਂ ਘੱਟ ਜਾਣ ਤੇ ਬੱਚ ਬਚਾਵ ਅਤੇ ਮੁੱਢਲੀ ਇਲਾਜ ਬਾਰੇ ਵਿਸ਼ੇਸ਼ ਕੈਂਪ ਦਾ ਅਯੋਜਨ ਕੀਤਾ ਗਿਆ। ਪੀ ਸੀ ਸ਼ਰਮਾਂ ਕਮਾਂਡੈਂਟ ਨੇ ਦੱਸਿਆ ਕਿ ਜਿਲ੍ਹੇ ਵਿਚ ਸਿਵਲ ਡਿਫੈਂਸ ਵਲੋਂ 5 ਡਵੀਜਨਾਂ ਬਣਾਈਆਂ ਗਈਆਂ ਹਨ।  ਇਹਨਾਂ 5 ਡਵੀਜਨਾਂ ਵਿਚ 545 ਵ¦ਟੀਅਰ ਸੇਵਾ ਦੇ ਰਹੇ ਹਨ। ਜੋ ਕਿਸੇ ਵੀ ਮੁਸੀਬਤ ਜਾਂ ਕੁੱਦਰਤੀ ਆਫਤਾਂ ਵੇਲੇ ਸਮਾਜ਼ ਦੀ ਸੇਵਾ ਵਿਚ ਅਗਾਂਹ ਵੱਧ ਕੇ ਕੰਮ ਕਰਨਗੇ ਉਸਨੂੰ ਮੌਕੇ ਤੇ ਮੁੱਢਲਾ ਇਲਾਜ ਕਰਨ ਬਾਰੇ ਵਿਸੇਸ਼ ਟਰੇਨਿੰਗ ਦਿੱਤੀ ਜਾਵੇਗੀ। ਸਫਾਈ ਮੁਹਿੰਮ ਤਹਿਤ ਪੂਰੇ ਇਲਾਕੇ ਦੀ ਸਫ਼ਾਈ ਵੀ ਕਰਵਾਈ ਗਈ।

Send this to a friend