ਚੰਡੀਗੜ੍ਹ, 3 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਫੂਡ ਪ੍ਰੋਸੈਸੰਿਗ ਇੰਡਸਟਰੀਜ਼ ਮੰਤਰੀ ਬੀਬੀ ਹਰਸਮਿਰਤ ਕੌਰ ਬਾਦਲ ਨੇ ਅਜ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੂੰ ਜ਼ੋਰ ਦੇ ਕੇ ਕਹਾ ਹੈ ਕ ਿਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਸੇਵਾ ਲਈ ਖਰੀਦੀ ਜਾਂਦੀ ਰਸਦ ਨੂੰ ਜੀਐਸਟੀ ਐਕਟ ਤੋਂ ਛੋਟ ਦਿਤੀ ਜਾਵੇ।ਇਥੇ ਇਕ ਪ੍ਰੈਸ ਬਆਿਨ ਜਾਰੀ ਕਰਦਆਂਿ ਬੀਬੀ ਬਾਦਲ ਨੇ ਕਹਾ ਕ ਿਪੰਜਾਬ ਸਰਕਾਰ ਨੇ ਇਸ ਤੋਂ ਪਹਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਬਿ ਅੰਮ੍ਰਤਿਸਰ, ਸ੍ਰੀ ਕੇਸ਼ਗੜ੍ਹ ਸਾਹਬਿ ਆਨੰਦਪੁਰ ਅਤੇ ਤਲਵੰਡੀ ਸਾਬੋ ਬਠੰਿਡਾ ਵਖੇ ਲੰਗਰ ਸੇਵਾ ਲਈ ਖਰੀਦੀ ਜਾਂਦੀ ਰਸਦ ਨੂੰ ਵੈਟ ਤੋਂ ਛੋਟ ਦਿਤੀ ਸੀ। ਉਨ੍ਹਾਂ ਕਹਾ ਕ ਿਸ਼੍ਰੋਮਣੀ ਕਮੇਟੀ ਦੇਸੀ ਘਓਿ, ਚੀਨੀ ਅਤੇ ਦਾਲਾਂ ਦੀ ਖਰੀਦ ਉਤੇ ਕਰੀਬ 75 ਕਰੋੜ ਰੁਪਏ ਖਰਚ ਕਰਦੀ ਹੈ। ਹੁਣ ਇਹ ਸਾਰੀ ਖਰੀਦਦਾਰੀ ਕਰਨ ਉਤੇ 10 ਕਰੋੜ ਰੁਪਏ ਦਾ ਵਾਧੂ ਵਿਤੀ ਬੋਝ ਪਵੇਗਾ, ਕਉਿਂਕ ਿਇਹ ਸਾਰੀਆਂ ਚੀਜ਼ਾਂ 5 ਤੋਂ 18 ਫੀਸਦੀ ਜੀਐਸਟੀ ਦੇ ਘੇਰੇ ਵਚਿ ਆਉਂਦੀਆਂ ਹਨ।ਵਿਤ ਮੰਤਰੀ ਨੂੰ ਇਸ ਸਾਰੀ ਰਸਦ ਸਮਗਰੀ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਬੇਨਤੀ ਕਰਦਆਂਿ ਬੀਬੀ ਬਾਦਲ ਨੇ ਕਹਾ ਕ ਿਸਮਾਜ ਵਚਿ ਧਰਮ, ਜਾਤ, ਰੰਗ ਅਤੇ ਨਸਲ ਦੇ ਵਖਰੇਂਵਆਂਿ ਨੂੰ ਖਤਮ ਕਰਨ ਅਤੇ ਬਰਾਬਰੀ ਨੂੰ ਹਲਾਸ਼ੇਰੀ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1481 ਵਚਿ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਉਹਨਾਂ ਕਹਾ ਕ ਿਸ੍ਰੀ ਹਰਮਿੰਦਰ ਸਾਹਬਿ ਵਖੇ ਦੁਨੀਆਂ ਦੀ ਸਭ ਤੋਂ ਵਡੀ ਰਸੋਈ ਚਲਾਈ ਜਾਂਦੀ ਹੈ, ਜਿਥੇ ਸਾਰਾ ਸਾਲ ਲਖਾਂ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ।ਇਸ ਲੰਗਰ ਦਾ ਖਰਚਾ ਲੋਕਾਂ ਵਲੋਂ ਮਲੀ ਦਾਨ ਭੇਂਟਾ ਨਾਲ ਹੀ ਚਲਦਾ ਹੈ।