ਅਮਲੋਹ, 30 ਜੂਨ (ਰਣਜੀਤ ਸਿੰਘ ਘੁੰਮਣ)- ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਖੁੱਲੇ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਵੱਲੋਂ ਬੀਤੀ ਰਾਤ ਪਿੰਡ ਰਾਏਪਰ ਰਾਈਆਂ ਦੇ ਸਰਪੰਚ ਹਰਚੰਦ ਸਿੰਘ ਨੂੰ ਠੇਕੇ ਅੰਦਰ ਬੰਨ ਕੇ ਕੀਤੀ ਕੁੱਟਮਾਰ ਨੇ ਨੂੰ ਲੈ ਕੇ ਅੱਜ ਹਲਕਾ ਅਮਲੋਹ ਦੀਆਂ ਪੰਚਾਇਤਾਂ ਅਤੇ ਪਿੰਡ ਦੇ ਵਾਸੀਆਂ ਵੱਲੋਂ ਵਿਸ਼ਾਲ ਧਰਨਾ ਠੇਕੇ ਅੱਗੇ ਲਗਾਇਆ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਾਮਿਲ ਹੋ ਕੇ ਜਿਥੇ ਸਰਪੰਚ ਹਰਚੰਦ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਕਰਿੰਦਿਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਉਥੇ ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਕਿਸੇ ਕਿਸਮ ਦੀ ਗੁੰਡਾਗਰਦੀ ਨੂੰ ਚੱਲਣ ਨਹੀਂ ਦੇਣਗੇ ਉਨ੍ਹਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਕੁੱਟਮਾਰ ਕਰਿੰਦਿਆਂ ਵੱਲੋਂ ਸਰਪੰਚ ਦੀ ਇਸ ਕਾਰਨ ਕੀਤੀ ਗਈ ਹੈ ਕਿਉਂਕਿ ਇਹ ਸਰਪੰਚ ਸਮਾਜ ਸੇਵਕ ਦੇ ਤੌਰ ਤੇ ਇਥੋਂ ਠੇਕਾ ਚਕਵਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਗਹਾਰ ਲਗਾ ਰਿਹਾ ਸੀ ਤੇ ਕੱਲ ਰਾਤ ਕਰਿੰਦਿਆਂ ਵੱਲੋ ਸਰਪੰਚ ਨੂੰ ਕੁੱਟ ਮਾਰ ਕਰਕੇ ਜਿਥੇ ਠੇਕੇ ਅੰਦਰ ਬੰਦ ਕੀਤਾ ਗਿਆ ਜਦੋਂ ਇਸ ਕਾਰਵਾਈ ਦਾ ਪਤਾ ਪਿੰਡ ਰਾਏਪਰ ਰਾਈਆਂ ਦੇ ਵਾਸੀਆਂ ਨੂੰ ਲੱਗਾ ਤਾਂ ਉਥੋਂ ਰਾਤੀਂ ਕਰੀਬ 10 ਵਜੇ ਵੱਡੀ ਗਿਣਤੀ ਵਿਚ ਔਰਤਾਂ ਸਰਪੰਚ ਨੂੰ ਛਡਵਾਉਣ ਲਈ ਠੇਕੇ ਅੱਗੇ ਪੁੱਜੀਆਂ ਪਰ ਉਨ੍ਹਾਂ ਵੱਲੋਂ ਤਰਲੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਕਰਿੰਦਿਆਂ ਵੱਲੋਂ ਸਰਪੰਚ ਨੂੰ ਨਹੀਂ ਛੱਡਿਆ ਗਿਆ ਉਸ ਤੋਂ ਬਾਅਦ ਅਮਲੋਹ ਪਲਿਸ ਵੱਲੋਂ ਦੇਰ ਰਾਤ ਆ ਕੇ ਸਰਪੰਚ ਨੂੰ ਕਰਿੰਦਿਆਂ ਦੇ ਚੁੰਗਲ ’ਚੋਂ ਬਚਾਇਆ ਗਿਆ ਹੈ ਰਾਜੂ ਖੰਨਾ ਨੇ ਪ੍ਰਸ਼ਾਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਵੇਂ ਅੱਜ ਪ੍ਰਸ਼ਾਸ਼ਨ ਨੂੰ ਇਹ ਨਜ਼ਾਇਜ਼ ਤੌਰ ਤੇ ਰੱਖਿਆ ਠੇਕਾ ਚਕਵਾਉਣ ਲਈ ਸਵੇਰੇ ਅੱਠ ਵਜੇ ਇਲਾਕਾ ਨਿਵਾਸੀਆਂ ਵੱਲੋਂ ਇਹ ਧਰਨਾ ਲਗਾਇਆ ਗਿਆ ਸੀ ਪਰ ਮੇਰੇ ਵੱਲੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਬਾਰਾਂ ਵਜੇ ਤੱਕ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਹਲਕਾ ਵਾਸੀਆਂ ਦਾ ਮੰਗ ਪੱਤਰ ਲੈਣ ਲਈ ਨਹੀਂ ਪੁੱਜਿਆ ਉਨ੍ਹਾਂ ਕਿਹਾ ਕਿ ਇੱਕ ਜਿੰਮੇਵਾਰ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਫੋਨ ਤੇ ਗੱਲਬਾਤ ਰਾਹੀਂ ਇਹ ਕਿਹਾ ਕਿ ਉਹ ਦਫਤਰ ਆ ਕੇ ਐਸ.ਡੀ.ਐਮ. ਨੂੰ ਆਪਣਾ ਮੰਗ ਪੱਤਰ ਦੇਣ ਰਾਜੂ ਖੰਨਾ ਨੇ ਕਿਹਾ ਕਿ ਕੀ ਪ੍ਰਸ਼ਾਸ਼ਨ ਉਸ ਸਮੇਂ ਕੋਈ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਸੀ। ਸਰਪੰਚ ਹਰਚੰਦ ਸਿੰਘ ਨੇ ਪਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਜਦੋਂ ਇਸ ਸਬੰਧੀ ਥਾਣਾ ਮਖੀ ਦਲਵੀਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇ ਮੌਕੇ ਤੇ ਜਿੰਦਾ ਲਗਾ ਦਿੱਤਾ ਗਿਆ। ਇਸ ਮੌਕੇ ਤੇ ਕਮਲਜੀਤ ਸਿੰਘ ਗਿੱਲ, ਕੈਪ. ਜਸਵੰਤ ਸਿੰਘ ਬਾਜਵਾ, ਜੱਥੇਦਾਰ ਕਾਲਾ ਸਿੰਘ ਬੈਣੀ, ਮਾਨ ਸਿੰਘ ਬੈਣਾ, ਸੰਮਤੀ ਮੈਂਬਰ ਜਰਨੈਲ ਸਿੰਘ ਰਾਮਗੜ੍ਹ, ਕਾਲੀਚਰਨ ਭੱਟੋਂ, ਜੱਥੇਦਾਰ ਹਰਭਜਨ ਸਿੰਘ, ਬਲਵੰਤ ਸਿੰਘ ਮਾਨ, ਕਾਹਨ ਸਿੰਘ ਝੰਬਾਲਾ, ਭਗਵਾਨ ਸਿੰਘ ਪੰਚ, ਸ਼ਿੰਗਾਰਾ ਸਿੰਘ ਰਾਮਗੜ੍ਹ, ਰਾਜਵਿੰਦਰ ਸਿੰਘ, ਗਰਪ੍ਰੀਤ ਸਿੰਘ, ਜਸਵੀਰ ਸਿੰਘ, ਜਰਨੈਲ ਸਿੰਘ ਨੰਬਰਦਾਰ, ਕਰਮਦੇਵ ਸਿੰਘ, ਜਗਦੀਸ਼ ਸਿੰਘ, ਮਨਜੀਤ ਸਿੰਘ, ਜੱਥੇਦਾਰ ਕਾਕੂ ਸਿੰਘ ਰਾਮਗੜ੍ਹ, ਸੱਜਣ ਸਿੰਘ ਰਾਮਗੜ੍ਹ, ਗਰਦੀਪ ਸਿੰਘ ਮੰਡੋਫਲ, ਗਰਮਖ ਸਿਘ ਰਾਇਪਰ ਰਾਈਆਂ, ਸਿੰਗਾਰਾ ਸਿੰਘ, ਸਵਰਨਜੀਤ ਸਿੰਘ, ਬਰਸਣ ਸਿੰਘ, ਅਵਤਾਰ ਸਿੰਘ ਰਾਇਪਰ ਰਾਈਆਂ, ਗਰਮੀਤ ਸਿੰਘ ਨੰਬਰਦਾਰ, ਮੇਜਰ ਸਿੰਘ ਪੰਚ, ਬੀਬੀ ਪਰਮਜੀਤ ਕੌਰ, ਛੋਟੀ ਕੌਰ, ਬਲਜਿੰਦਰ ਕੌਰ, ਹਰਵਿੰਦਰ ਕੌਰ, ਗਰਮੇਲ ਕੌਰ, ਸਰਬਜੀਤ ਕੌਰ, ਚਰਨ ਕੌਰ, ਭਿੰਦਰ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਚਰਨਜੀਤ ਕੌਰ, ਗਰਮੇਲ ਕੌਰ, ਕਰਨੈਲ ਸਿੰਘ ਕੇਲੀ, ਤਰਸੇਮ ਸਿੰਘ ਮਾਜਰਾ, ਗਰਬਖਸ਼ ਸਿੰਘ ਬੈਣਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੀਆਂ ਪੰਚਾਇਤਾਂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।