ਮੋਰਿੰਡਾ, 30 ਜੂਨ- ਸਥਾਨਕ ਸ਼ਹਿਰ ਦਾ ਮੇਨ ਬਜ਼ਾਰ ਨਗਰ ਕੋਂਸਲ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲਗਾਤਾਰ ਤੰਗ ਹੁੰਦਾ ਜਾ ਰਿਹਾ ਹੈ। ਨਗਰ ਕੋਂਸਲ ਦਫ਼ਤਰ ਦੇ ਬਿਲਕੁੱਲ ਨਜ਼ਦੀਕ ਸ਼ਹਿਰ ਦੇ ਬਜ਼ਾਰ ’ਚ ਦਕਾਨਾ ਕਰਕੇ ਅਪਣੇ ਪਰਿਵਾਰਾਂ ਦਾ ਪਾਲਣ ਪੌਸ਼ਣ ਕਰ ਰਹੇ ਦਕਾਨਦਾਰ ਅਪਣੀ ਦਕਾਨ ਦੇ ਬਾਹਰ ਸੜ੍ਹਕ ਤੱਕ ਸਮਾਨ ਰੱਖ ਕੇ ਸਮਾਨ ਦੀ ਖ਼ਰੀਦੋ ਫਰੋਖ਼ਤ ਕਰਨ ਲਈ ਆਉਣ ਜਾਣ ਵਾਲੇ ਰਹਾਗੀਰਾਂ ਪ੍ਰੇਸ਼ਾਨੀ ਅਤੇ ਪਾਰਕਿੰਗ ਦੀ ਸਮੱਸਿਆ ਖੜ੍ਹੀ ਕਰ ਰਹੇ ਹਨ ਜਦਕਿ ਕਾਰਵਾਈ ਕਰਨ ਵਾਲੇ ਸਬੰਧਤ ਅਧਿਕਾਰੀ ਇਹ ਸਭ ਕਝ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਇੱਥੇ ਹੀ ਬੱਸ ਨਹੀ ਨਜ਼ਾਇਜ਼ ਕਬਜ਼ਾਧਾਰੀ ਸੜ੍ਹਕਾਂ ਦੇ ਦੋਵਾਂ ਪਾਸੇ ਦਕਾਨਾ ਦੇ ਅੱਗੇ ਨਾਜ਼ਾਇਜ਼ ਰੇਹੜ੍ਹੀ ਫ਼ੜੀ ਲਗਾ ਕੇ ਆਪ ਤਾਂ ਚੋਖੀ ਕਮਾਈ ਕਰ ਰਹੇ ਹਨ ਪੰਤੂ ਆਉਣ ਜਾਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਨਜ਼ਾਇਜ਼ ਕਬਜ਼ੇ ਕਰੀ ਬੈਠੇ ਕਬਜ਼ਾਧਾਰੀ ਜਿੱਥੇ ਨਗਰ ਕੋਂਸਲ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਾਰਜ ਪ੍ਰਨਾਲੀ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ ਉੱਥੇ ਹੀ ਸਥਾਨਕ ਪਲਿਸ ਪ੍ਰਸ਼ਾਸ਼ਨ ਦੀ ਕਾਰਗਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੋਂਸਲ ਅਧਿਕਾਰੀ ਸ਼ਹਿਰ ਵਿੱਚ ਹੋਏ ਨਜ਼ਾਇਜ਼ ਕਬਜਿਆਂ ਨੂੰ ਖ਼ਤਮ ਕਰਨ ਲਈ ਕਾਰਵਾਈ ਕਰ ਦਿੰਦੇ ਹਨ। ਪ੍ਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਅਨਸਾਰ ਨਜ਼ਾਇਜ਼ ਕਬਜ਼ਾਧਾਰੀ ਅਪਣੀਆਂ ਦਕਾਨਾ ਫ਼ਿਰ ਉਸੇ ਥਾਂ ਲਗਾ ਲੈਂਦੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਕਾਨਦਾਰ ਅਪਣੇ ਅੱਗੇ ਖੜ੍ਹੀ ਰੇਹੜ੍ਹੀ ਫ਼ੜੀ ਵਾਲੇ ਤੋਂ 200/- ਰਪਏ ਤੋਂ ਲੈ ਕੇ 300/- ਰਪਏ ਰੋਜ਼ਾਨਾ ਕਿਰਾਏ ਦੇ ਰੂਪ ਵਸੂਲ ਰਹੇ ਹਨ ਜਦਕਿ ਨਗਰ ਕੋਂਸਲ ਨੇ ਬਜ਼ਾਰ ਦੇ ਦਕਾਨਦਾਰਾਂ ਦੀ ਤਹਿਬਜ਼ਾਰੀ ਵੀ ਪਿੱਛਲੇ ¦ਮੇਂ ਸਮੇਂ ਤੋਂ ਬੰਦ ਕੀਤੀ ਹੋਈ ਹੈ। ਜੇਕਰ ਇਹ ਸੱਚ ਹੈ ਤਾਂ ਦਕਾਨਦਾਰ ਅਪਣੀਆਂ ਦਕਾਨਾ ਅੱਗੇ ਰੇਹੜ੍ਹੀ ਫ਼ੜੀ ਵਾਲਿਆਂ ਤੋਂ ਕਿਸ ਅਧਿਕਾਰ ਨਾਲ ਕਿਰਾਇਆ ਵਸੂਲ ਰਹੇ ਹਨ। ਇਸੇ ਤਰ੍ਹਾਂ ਸਥਾਨਕ ਬੱਸ ਸਟੈਂਡ ਦੀ ਸੜ੍ਹਕ ਦੇ ਦੋਵਾਂ ਪਾਸੇ ਦਕਾਨਦਾਰਾਂ ਵੱਲੋਂ ਸੜ੍ਹਕ ਤੱਕ ਦਕਾਨਾ ਦਾ ਸਮਾਨ ਰੱਖ ਕੇ ਨਜ਼ਾਇਜ਼ ਕਬਜ਼ੇ ਕੀਤੇ ਹੋਏੇ ਹਨ। ਦਕਾਨਦਾਰਾਂ ਵੱਲੋਂ ਸੜ੍ਹਕ ਤੱਕ ਕੀਤੇ ਨਜ਼ਾਇਜ਼ ਕਬਜ਼ਿਆਂ ਕਾਰਨ ਤਰਨ ਵਾਲੇ ਯਾਤਰੀਆਂ ਅਤੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਪੇਸ਼ ਆਉਂਦੀ ਹੈ। ਇਸ ਸਬੰਧੀ ਜਦੋਂ ਸਖਦੇਵ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੋਂਸਲ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਜ਼ਾਇਜ਼ ਕਬਜ਼ਿਆਂ ਵਿੱਰਧ ਜਲਦ ਹੀ ਮਹਿੰਮ ਚਲਾ ਕੇ ਬਜਾਰ ਨੂੰ ਨਜ਼ਾਇਜ਼ ਕਬਜ਼ਾਧਾਰਕਾਂ ਤੋਂ ਮਕਤ ਕਰਵਾਇਆ ਜਾਵੇਗਾ। ਇਸ ਕੰਮ ਲਈ ਉਨ੍ਹਾਂ ਦਕਾਨਦਾਰਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।