ਐਲ.ਪੀ.ਜੀ. ਗੈਸ ਦੇ ਲੀਕ ਹੋਣ ’ਤੇ ਲੋੜੀਂਦੇ ਉਪਾਅ ਵਰਤ ਕੇ ਹੀ ਬਚਿਆ ਜਾ ਸਕਦਾ ਹੈ : ਚੱਠਾ

image ਅਮਲੋਹ, 28 ਜੂਨ (ਰਣਜੀਤ ਸਿੰਘ ਘੁੰਮਣ)-ਅਮਲੋਹ ਸਬ ਡਵੀਜ਼ਨ ਦੇ ਪਿੰਡ ਲੱਲੋਂ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਈਪ ਲਾਇਨ ਡਵੀਜ਼ਨ ਨਾਭਾ ਵੱਲੋਂ ਆਊਟ ਸਾਇਡ ਮੌਕ ਡਰਿੱਲ ਕਰਵਾਈ ਗਈ ਜਿਸ ਵਿੱਚ ਲੋਕਾਂ ਨੂੰ ਘਰੇਲੂ ਗੈਸ ਲੀਕ ਹੋਣ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ  ਅਤੇ ਗੈਸ ਲੀਕ ਹੋਣ ਨਾਲ ਲੱਗਣ ਵਾਲੀ ਛੋਟੀ ਅੱਗ ਬੁਝਾਉਣ ਸਬੰਧੀ ਵਿਸਥਾਰ ਸਹਿਤ ਸਿਖਲਾਈ ਦਿੱਤੀ ਗਈ।ਇਸ ਮੌਕ ਡਰਿੱਲ ਵਿੱਚ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਹਰਦਿਆਲ ਸਿੰਘ ਚੱਠਾ ਨੇ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਪਾਣੀਪਤ ਤੋਂ ਜ¦ਧਰ ਤੱਕ ਵਿਛਾਈ ਗਈ ਐਲ.ਪੀ.ਜੀ. ਗੈਸ ਪਾਈਪ ਲਾਈਨ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬੁੱਗਾ, ਚੌਬਦਾਰਾਂ, ਭਰਪੂਰਗੜ੍ਹ, ਕਪੂਰਗੜ੍ਹ, ਦੀਵਾ ਗੰਢੂਆਂ, ਕੰਜਾਰੀ, ਮਹਿਮੂਦਪੁਰ, ਤੰਗਰਾਲਾ ਤੇ ਲੱਲੋਂ ਵਿੱਚੋਂ ਦੀ ਹੋ ਕੇ ¦ਘਦੀ ਹੈ ਇਸ ਲਈ ਇਸ ਇਲਾਕੇ ਦੇ ਲੋਕਾਂ ਲਈ ਇਹ ਮੌਕ ਡਰਿੱਲ ਕਾਫੀ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਘਰਾਂ ਵਿੱਚ ਵਰਤੀ ਜਾਣ ਵਾਲੀ ਐਲ.ਪੀ.ਜੀ. ਗੈਸ ਦੇ ਲੀਕ ਹੋਣ ਨਾਲ ਲੋਕ ਘਬਰਾ ਕੇ ਏਧਰ ਉਧਰ ਭੱਜਣ ਲੱਗ ਪੈਂਦੇ ਹਨ ਜਦੋਂ ਕਿ ਇਸ ਤੋਂ ਬਚਣ ਲਈ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਕੋਈ ਨਹੀਂ ਸੋਚਦਾ। ਉਨ੍ਹਾਂ ਕਿਹਾ ਕਿ ਅੱਜ ਦੀ ਮੌਕ ਡਰਿੱਲ ਵਿੱਚ ਜਿਸ ਤਰ੍ਹਾਂ ਛੋਟੀ ਅੱਗ ਬੁਝਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਨਾਲ ਜੇਕਰ ਕਿਧਰੇ ਕਿਸੇ ਦੇ ਘਰ ਵਿੱਚ ਗੈਸ ਲੀਕ ਹੋਣ ਲੱਗ ਪਵੇ ਤਾਂ ਉਹ ਇਸ ਜਾਣਕਾਰੀ ਦਾ ਲਾਭ ਉਠਾ ਕੇ ਵੱਡਾ ਨੁੇਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੰਕਟ ਜਾਂ ਕਿਸੇ ਹੋਰ ਸਮੇਂ ਨਾਭਾ ਪਾਈਪ ਲਾਈਨ ਦੇ ਦਫ਼ਤਰ ਦੇ ਟੈਲੀਫੋਨ ਨੰਬਰ 01765-227856 ਜਾਂ 227590 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Send this to a friend