ਸਕੂਲ ਬੱਸ ਤੇ ਕਾਰ ਦੀ ਸਿੱਧੀ ਟੱਕਰ ’ਚ ਦੋ ਔਰਤਾਂ ਦੀ ਮੌਤ-ਕਈ ਜ਼ਖਮੀਂ

image ਹੰਢਿਆਇਆ, 27 ਜੂਨ (ਗੁਰਮੀਤ ਸਿੰਘ ਬਰਨਾਲਾ)- ਨੈਸ਼ਨਲ ਹਾਈਵੇ 64 ਤੇ  ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਅਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਸਕੂਲ ਬੱਸ ਨੰਬਰ ਪੀ ਬੀ 23 ਈ 3219 ਜੋ ਫੂਲ ਤੋਂ ਸ਼ੇਰਪੁਰ ਨਿੱਜੀ ਸਮਾਗਮ ਤੇ ਜਾ ਰਹੀ ਸੀ, ਦੀ ਕਾਰ ਨੰਬਰ ਪੀ ਬੀ 03 ਜੈਡ 6144 ਨਾਲ ਗਲਤ ਸਾਈਡ ਤੋਂ ਆਉਂਦੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਕਾਰ ਸਵਾਰ ਦੋ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ 2 ਜ਼ਖਮੀਂ ਹੋ ਗਏ। ਸਕੂਲ ਬੱਸ ਜੋ ਕਿਸੇ ਭੋਗ ਤੇ ਸਵਾਰੀਆਂ ਲੈ ਕੇ ਜਾ ਰਹੀ ਸੀ ਵਿੱਚ ਸਵਾਰ ਅੱਧੀ ਦਰਜਨ ਤੋਂ ਜ਼ਿਆਦਾ ਵਿਅਕਤੀ ਗੰਭੀਰ ਜ਼ਖਮੀਂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਉਸਾਰੀ ਅਧੀਨ ਹੈ। ਜਿਸ ਜਗ੍ਹਾ ਠੇਕੇਦਾਰਾਂ ਵੱਲੋਂ ਸੜਕ ਨੂੰ ਪੁਟਿਆ ਜਾਂ ਕੰਮ ਕੀਤਾ ਜਾ ਰਿਹਾ ਹੁੰਦਾ ਹੈ ਉੱਥੇ ਕੋਈ ਵੀ ਦਿਸ਼ਾ ਨਿਰਦੇਸ਼ ਬੋਰਡ ਜਾਂ ਕੋਈ ਜਾਣਕਾਰੀ ਨਹੀਂ ਲਗਾਈ ਜਾਂਦੀ। ਜਿਸ ਦੇ ਚਲਦੇ  ਫੂਲ ਵੱਲੋਂ ਗਲਤ ਸਾਈਡ ਤੇ ਆ ਰਹੀ ਬੱਸ  ਦੀ ਕਾਰ ਨਾਲ ਸਿੱਧੀ ਟੱਕਰ ਕਾਰ ਨਾਲ ਹੋ ਗਈ। ਜਿਸ ਕਾਰਨ ਇਹ ਗੰਭੀਰ ਹਾਦਸਾ ਵਾਪਰ ਗਿਆ।

Send this to a friend