ਮੁਹਾਲੀ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ ਮੈਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ : ਚਾਹਲ

image ਐਸ.ਏ.ਐਸ. ਨਗਰ, 27 ਜੂਨ (ਧਾਮੀ ਸ਼ਰਮਾ)- ਮੁਹਾਲੀ ਪੁਲਿਸ ਨੂੰ ਉਸ ਸਮੇਂ ਵਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁਟਾਂ ਖੋਹ ਦੀਆਂ ਕਾਰਾਂ ਅਤੇ ਅਸਲਾ ਬਰਾਮਦ ਕੀਤਾ।  ਇਸ ਗਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਸਥਿਤ ਆਪਣੇ ਦਫਤਰ ਵਿਖੇ ਸਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਮੁਖ ਥਾਣਾ ਅਫਸਰ ਮਟੌਰ, ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਮਟੋਰ ਥਾਣੇ ਦੀ ਪੁਲਿਸ ਪਾਰਟੀ  ਨੇ ਖਾਲਸਾ ਕਾਲਜ ਫੇਜ਼ 3ਏ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ। ਜਿਸ ਵਲੌਂ ਚੰਡੀਗੜ੍ਹ ਸਾਈਡ ਤੋਂ ਆਉਣ ਵਾਲੀ ਇਕ ਕਰੈਟਾ ਗਡੀ ਚੈਕ ਕਰਨ ਤੇ ਹਰਮਨਜੋਤ ਸਿੰਘ ਵਾਸੀ ਅਪੈਕਸ ਕਲੋਨੀ ਮੋਗਾ, ਬਲਜਿੰਦਰ ਸਿੰਘ ਉਰਫ, ਭੂਚੀ ਪਿੰਡ ਭਬਾ-ਲੰਡਾ, ਜ਼ਿਲ੍ਹਾ ਫਿਰੋਜਪੁਰ, ਅਜੈ ਠਾਕੁਰ, ਉਰਫ ਲਾਡੀ ਪਿੰਡ ਫਤਿਹਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ, ਅਨੁਜ ਜਗਾ ਪਾਸੀ ਪਿੰਡ ਬਾਬਰਪੁਰ, ਪਾਣੀਪਤ  ਨੂੰ ਸਮੇਤ ਗਡੀ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਇਕ ਦੋਸੀ ਕਰਨਵੀਰ ਉਰਫ ਨੋਨੂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁਕਾ ਹੈ।ਦੋਸ਼ੀਆਂ ਨੇ ਪੁਛ ਗਿਛ ਦੌਰਾਨ ਦਸਿਆ ਕਿ ਚਿਟੇ ਰੰਗ ਦੀ ਗਡੀ ਹਰਮਨਜੋਤ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਭੂਚੀ ਨੇ ਪਿੰਡ ਲੰਡੇ ਕੇ ਦੇ ਲਾਲ ਹੰਸ ਰਾਜ ਮੈਮੋਰੀਅਲ ਸਕੂਲ ਦੇ ਸਾਹਮਣੇ ਤੈਰਾਕੀ ਪੁਲ ਦੇ ਬਾਹਰ ਡਾ: ਰਮਿੰਦਰ ਸ਼ਰਮਾਂ ਦੇ ਸਿਰ ਵਿਚ ਸਟਾਂ ਮਾਰ ਕੇ ਖੋਹੀ ਸੀ ਜੋ ਕਿ ਅਜੇ ਵੀ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹੈ। ਦੋਸੀ ਹਰਮਨਜੋਤ ਸਿੰਘ, ਬਲਜਿੰਦਰ ਸਿੰਘ ਉਰਫ ਭੂਚੋ, ਅਨੁਜ ਜਗਾ ਅਤੇ ਦੋਸੀ ਕਰਨ ਉਰਫ ਨੋਨੂੰ ਨੇ ਮਿਤੀ 18 ਜੂਨ ਨੂੰ ਫੇਜ਼ 3 ਬੀ 2 ਮੁਹਾਲੀ  ਵਿਖੇ ਇਕ ਵਰਨਾ ਕਾਰ ਤੇ ਸਵਾਰ ਹੋ ਕੇ ਸਕਿਊਰਟੀ ਗਾਰਡ ਦੇ ਸਿਰ ਵਿਚ ਡੰਡੇ ਦਾ ਵਾਰ ਕਰਕੇ ਉਸਦੀ ਸਿੰਗਲ ਬੋਰ ਰਾਇਫਲ ਖੋਹੀ ਸੀ। ਦੋਸੀ ਹਰਮਨਜੋਤ ਪਾਸੋ ਖੋਹੀ ਹੋਈ ਸਿੰਗਲ ਬੋਰ ਰਾਇਫਲ ਅਤੇ  ਸਤ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਬਲਵਿੰਦਰ ਸਿੰਘ ਊਰਫ ਭੂਚੀ ਤੋਂ ਇਕ 12 ਬੋਰ ਪਿਸਟਲ 06 ਰੌਦ, 32 ਬੋਰ ਪਿਸਟਲ 3 ਰੌਂਦ ਬਰਾਮਦ ਕੀਤੇ ਹਨ। ਦੋਸ਼ੀ ਕਰਨਵੀਰ ਉਰਫ ਨੋਨੂੰ, ਅਨੁਜ ਜਗਾ ਅਤੇ ਅਜੈ ਠਾਕੁਰ ਕੋਲੋ 6 ਰੌਦ 12 ਬੋਰ ਦੇ ਬਰਾਮਦ ਹੋਏ ਹਨ ਤੇ ਦੋਸ਼ੀਆਂ ਪਾਸੋ ਵਰਨਾ  ਕਾਰ ਵੀ ਬਰਾਮਦ ਕਰ ਲਈ ਹੈ।ਸ੍ਰੀ ਚਾਹਲ ਨੇ ਦਸਿਆ ਕਿ ਦੋਸੀ ਹਰਮਨਜੋਤ ਸਿੰਘ ਆਪਣੇ ਦੁਸ਼ਮਣ ਗਗਨਦੀਪ ਸਿੰਘ ਵਾਸੀ ਅੰਮ੍ਰਿਤਸਰ ਤੋਂ ਬਦਲਾ ਲੈਣ ਲਈ ਉਸਦਾ ਕਤਲ ਕਰਨਾ ਚਾਹੁੰਦਾ ਸੀ ਅਤੇ ਬਲਜਿੰਦਰ ਸਿੰਘ ਭੂਚੀ ਆਪਣੇ ਪਿੰਡ ਦੇ  ਸਰਪੰਚ ਗੁਰਪ੍ਰੀਤ ਸਿੰਘ ਦਾ ਕਤਲ ਕਰਨ ਦੀ ਤਾਕ ਵਿਚ ਸੀ ਇਨ੍ਹਾਂ ਦੋਵਾਂ ਦੀ ਆਪਸ ਵਿਚ ਪੁਰਾਣੀ ਰੰਜਸ ਚਲਦੀ ਆ ਰਹੀ ਸੀ। ਬਲਜਿੰਦਰ ਸਿੰਘ ਉਰਫ ਭੂਚੀ ਖਿਲਾਫ ਪੰਜਾਬ ਦੇ ਵਖ ਵਖ ਥਾਣਿਆਂ ਵਿਚ 10 ਮੁਕਦਮੇ ਦਰਜ ਹਨ ਅਤੇ ਦੋਸੀ ਹਰਮਨਜੋਤ ਸਿੰਘ ਖਿਲਾਫ ਵਖ ਵਖ ਥਾਣਿਆਂ ਵਿਚ ਤਿੰਨ ਮੁਕਦਮੇ ਦਰਜ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਇਨ੍ਹਾਂ  ਦੋਸੀਆਂ ਨੂੰ ਕਾਬੂ ਕਰਨ ਵਾਲੀ ਪੁਲਿਸ  ਪਾਰਟੀ ਨੂੰ ਪ੍ਰਸੰਸਾ ਪਤਰ ਦਿਵਾਏ ਜਾਣਗੇ ਅਤੇ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਿਪਾਹੀ ਨਰਿਪਜੀਤ ਸਿੰਘ ਨੂੰ ਸੀ 2 ਦੀ ਤਰਕੀ ਦੇਣ ਦੀ ਸਿਫਾਰਸ ਕੀਤੀ ਜਾਵੇਗੀ।  ਪ੍ਰੈਸ ਕਾਨਫਰੰਸ ਦੌਰਾਨ ਕਪਤਾਨ ਪੁਲਿਸ ਜਾਂਚ ਸ੍ਰੀ ਹਰਵੀਰ ਸਿੰਘ ਅਟਵਾਲ, ਡੀ.ਐਸ.ਪੀ. ਸ੍ਰੀ ਆਲਮ ਵਿਜੈ, ਮੁਖ ਅਫਸਰ ਥਾਣਾ ਮਟੋਰ ਇੰਸਪੈਕਟਰ ਤਰਲੋਚਨ  ਸਿੰਘ ਵੀ ਮੌਜੂਦ ਸਨ।

Send this to a friend