ਬਾਜੇਵਾਲਾ ਦੇ ਨੌਜਵਾਨ ਜੀਵਨ ਸਿੰਘ ਨੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ਮ੍ਰਿਤਕ ਸਿਰ ਬੈਂਕ ਦਾ 3 ਲੱਖ ਤੋਂ ਜ਼ਿਆਦਾ ਕਰਜ਼ਾ

image ਸਰਦੂਲਗੜ੍ਹ, 27 ਜੂਨ (ਵਿਪਨ ਗੋਇਲ, ਬਲਜੀਤ ਪਾਲ)- ਪਿੰਡ ਬਾਜੇਵਾਲਾ ਦੇ ਮਜ਼ਦੂਰ ਨੌਜਵਾਨ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।ਜਾਣਕਾਰੀ ਅਨੁਸਾਰ ਜੀਵਨ ਸਿੰਘ 25 ਪੁੱਤਰ ਮੱਖਣ ਸਿੰਘ ਹਰੀਜਨ ਵਾਸੀ ਬਾਜੇਵਾਲਾ ਭੱਠੇ ਤੇ ਮਜਦੂਰੀ ਕਰਦਾ ਸੀ। ਜਿਸ ’ਤੇ ਬੈਂਕ ਦਾ 3 ਲੱਖ ਤੋਂ ਜਿਆਦਾ ਕਰਜਾ ਸੀ। ਉਹ ਪਿਛਲੇ ਕਈ ਦਿਨ ਤੋ ਪ੍ਰੇਸ਼ਾਨ ਸੀ। ਜਿਸ ਨੇ ਅੱਜ ਸਿਖਰ ਦੁਪਹਿਰੇ ਆਪਣੇ ਘਰ ਦੇ ਪਾਸ ਡੇਰਾ ਬਾਬਾ ਬ੍ਰਹਮਚਾਰੀ ਨਜਦੀਕ ਜਾਮਣ ਦੇ ਦਰੱਖਤ ਨਾਲ ਫਾਹਾ ਪਾ ਕੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮ੍ਰਿਤਕ ਦੀ ਕੁਝ ਦਿਨ ਪਹਿਲਾਂ ਮੰਗਣੀ ਹੋਈ ਸੀ। ਜਦ ਇਸ ਸੰਬੰਧ ਵਿੱਚ ਜੌੜਕੀਆਂ ਪੁਲਿਸ ਦੇ ਥਾਣਾ ਮੁੱਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ’ਚ ਲਿਆਕੇ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ।

Send this to a friend