ਮਾਮਲਾ ਵਿਧਾਨ ਸਭਾ ’ਚ ਕਿਸਾਨਾ ਨੂੰ ਭਿਖਾਰੀ ਕਹਿਣ ਦਾ
ਮਾਨਸਾ-ਸਰਦੂਲਗੜ੍ਹ 24 ਜੂਨ)-ਸ਼ਾਮ ਲਾਲ, ਵਿਪਨ ਗੋਇਲ/ਬਲਜੀਤ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਸਰਦੂਲਗੜ੍ਹ ‘ਚ ਮਨਪ੍ਰੀਤ ਸਿੰਘ ਬਾਦਲ ਖਜਾਨਾ ਮੰਤਰੀ ਪੰਜਾਬ ਦਾ ਪੂਤਲਾ ਫੂਕਿਆ।ਪ੍ਰੈਸ ਨੋਟ ਜਾਰੀ ਕਰਦਿਆ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਵਿਧਾਨ ਸਭਾ ‘ਚ ਕਿਸਾਨਾਂ ਨੂੰ ਭਿਖਾਰੀ ਕਹਿਣਾ ਬਹੁਤ ਹੀ ਮੰਦਭਾਗਾ ਹੈ।ਉਨਾਂ ਕਿਹਾ ਕਿ ਆਪ ਤੰਗੀਆਂ-ਤੁਰਸੀਆਂ ਝੱਲਕੇ ਪੂਰੀ ਦੂਨੀਆਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਅੱਜ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਕਿਸਾਨ ਨੂੰ ਉਸ ਦੀਆਂ ਫਸਲਾ ਦਾ ਸਹੀ ਮੁੱਲ ਨਹੀ ਮਿਲ ਰਿਹਾ ਆਪਣੀਆ ਜਾਇਜ਼ ਮੰਗਾਂ ਮੰਗਦਾ ਹੈ ਤਾਂ ਕਿਸਾਨਾਂ ਦੇ ਹਮਦਰਦ ਹੋਣ ਦਾ ਨਾਟਕ ਕਰਨ ਵਾਲਾ ਕਾਂਗਰਸ ਦਾ ਖਜਾਨਾ ਮੰਤਰੀ ਕਿਸਾਨਾਂ ਨੂੰ ਮੰਗਤੇ ਦਸਦਾ ਹੈ। ਉਨਾਂ ਮਨਪ੍ਰੀਤ ਸਿੰਘ ਬਾਦਲ ਦੇ ਸਬਦਾਂ ਦੀ ਕਰੜੇ ਸਬਦਾ ‘ਚ ਨਿੰਦਾ ਕਰਦਿਆ ਕਿਹਾ ਕਿ ਖਜਾਨਾ ਮੰਤਰੀ ਵੱਲੋ ਬੋਲੇ ਗਏ ਇੰਨਾ ਸਬਦਾ ਦੀ ਉਹ ਤੁਰੰਤ ਮੁੰਆਫੀ ਮੰਗਣ। ੲਸ ਤੋ ਪਹਿਲਾ ਉਨਾਂ ਨੇ ਸਰਦੂਲਗੜ੍ਹ ਮਾਨਸਾ ਸਿਰਸਾ ਸੜਕ ਤੇ ਰੋਸ਼ ਪ੍ਰਦਰਸ਼ਨ ਕਰਦਿਆ ਬਾਦਲ ਅਤੇ ਕਾਂਗਰਸ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ ਅਤੇ ਬੱਸ ਅੱਡਾ ਸਰਦੂਲਗੜ੍ਹ ਅੱਗੇ ਖਜਾਨਾ ਮੰਤਰੀ ਪਨਪ੍ਰੀਤ ਸਿੰਘ ਬਾਦਲ ਦੀ ਅਰਥੀ ਸਾਂੜਦੇ ਹੋਏ ਜੰਮਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਹਰਮੀਤ ਸਿੰਘ ਝੰਡਾ ਕਲਾਂ, ਜੀਤ ਸਿੰਘ ਝੰਡਾ ਖੁਰਦ, ਹਰਦੀਪ ਸਿੰਘ ਝੰਡਾਂ, ਹਰਗੋਬਿੰਦ ਸਿੰਘ ਜਟਾਣਾ ਕੋਠੇ, ਭੂਰਾ ਸਿੰਘ ਚੋਟੀਆਂ, ਦਰਸ਼ਨ ਸਿੰਘ ਝੰਡੂਕੇ, ਕੁੱਕਰ ਸਿੰਘ ਝੰਡੂਕੇ, ਆਤਮਾ ਸਿੰਘ ਕਰੰਡੀ, ਲੱਖਾ ਸਿੰਘ ਅਹਾਲੂਪੁਰ, ਬਲਵੀਰ ਸਿੰਘ ਝੰਡਾ ਕਲਾਂ, ਕੁਲਦੀਪ ਸਿੰਘ ਸੰਘਾ ਆਦਿ ਹਾਜ਼ਰ ਸਨ।