June 20, 2026 2:29 pm

ਪੰਜਾਬ ਨਸ਼ਿਆਂ ਅਤੇ ਬੇਰੋਜ਼ਗਾਰੀ ਦਾ ਚਿੰਨ੍ਹ ਬਣਿਆ : ਰਾਹੁਲ

ਸੰਗਰੂਰ, 10 ਅਕਤੂਬਰ (ਹਰਿੰਦਰ ਖਾਲਸਾ, ਰਾਜ ਵਰਮਾ)-ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਖੇ ਅੱਜ ਵਰਕਰਾਂ ਦੀ ਭਰਵੀਂ ਰੈਲੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਰਾਹੁਲ ਗਾਂਧੀ ਨੇ ਸੂਬੇ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਉਤੇ ਸਿੱਧੇ ਤੌਰ ‘ਤੇ ਦੂਜੀ ਵਾਰ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਨਸ਼ਿਆਂ ਅਤੇ ਬੇਰੋਜਗਾਰੀ ਦਾ ਗੜ ਅਤੇ ਚਿੰਨ ਬਣ ਚੁੱਕਾ ਹੈ।
rahul
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਹਰ ਮਾਂ ਡਰੀ ਹੋਈ ਹੈ, ਅਤੇ ਉਸ ਦੇ ਦਿਲ ਵਿਚ ਸਹਿਮ ਹੈ, ਕਿਉਂਕਿ ਉਸ ਦੇ ਪੁੱਤਰ ਨੂੰ ਨਸ਼ੇ ਅਤੇ ਬੇਰੋਜ਼ਗਾਰੀ ਦੇ ਦੈਂਤ ਨੇ ਆਪਣੀ ਜਕੜ ਵਿਚ ਜਕੜਿਆ ਹੋਇਆ ਹੈ। ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ ਦੇ ਵਿਕਾਸ ਤੇ ਸੂਬੇ ਨੂੰ ਨਸ਼ਿਆਂ ਅਤੇ ਬੇਰੋਜ਼ਗਾਰੀ ਤੋਂ ਮੁਕਤ ਕਰਵਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਅੱਗੇ ਆਉਣ। ਉਨ੍ਹਾਂ ਨੇ ਆਪਣੀ ਭਾਵੁਕ ਤਕਰੀਰ ਵਿਚ ਪੰਜਾਬ ਦੇ ਕਿਸਾਨਾਂ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਹੀ ਦੇਸ਼ ਦੇ ਲੋਕ ਢਿੱਡ ਭਰ ਕੇ ਰੋਟੀ ਖਾਣ ਲੱਗੇ ਹਨ। ਡਾ. ਮਨਮੋਹਨ ਸਿੰਘ ਦੀ”ਇਮਾਨਦਾਰੀ ਅਤੇ ਸਿਆਪਣ ਸਦਕਾ ਪਿਛਲੇ ਦਸਾਂ ਸਾਲਾਂ ਦੌਰਾਨ ਦੇਸ਼ ਦੇ ਵਿਕਾਸ ਪੱਖੋਂ ਬੁਨਿਆਦੀ ਢਾਂਚੇ ਵਿਚ ਵੱਡੀ ਤਬਦੀਲੀ ਆਈ ਹੈ। ਡਾ. ਮਨਮੋਹਨ ਸਿੰਘ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਸੂਚਨਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਖੁਰਾਕ ਦਾ ਅਧਿਕਾਰ, ਪੰਚਾਇਤੀ ਰਾਜ ਪ੍ਰਬੰਧ ਦਾ ਅਧਿਕਾਰ ਅਤੇ ਕਿਸਾਨਾਂ ਦਾ ਜ਼ਮੀਨ ਐਕਵਾਇਰ ਕਰਨ ਵਾਲੇ ਬਿੱਲ ਵਿਚ ਸੋਧ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਸੰਬੰਧੀ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਨਾਲ ਦੇਸ ਦੇ ਲੋਕਾਂ ਦਾ ਭਵਿੱਖ ਉੱਜਵਲ ਤੇ ਮਜ਼ਬੂਤ ਹੋਵੇਗਾ। ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਦੇਸ਼ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ ਜਿਹੜੇ ਦੇਸ਼ ਨੂੰ ਫਿਰਕੂਪ੍ਰਸਤਾ ਦੇ ਆਧਾਰ ਉਤੇ ਵੰਡ ਕੇ ਕੇਵਲ ਰਾਜ ਗੱਦੀ ਹਿਥਾਉਣਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਇਸ ਮੌਕੇ ਪੰਜਾਬੀਆਂ ਨੂੰ ਗੁਜਰਾਤ ਦੇ ਕਿਸਾਨਾਂ ਦੀ ਮਦਦ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਗੁਜਰਾਤ ਵਿੱਚ ਮੋਦੀ ਸਰਕਾਰ ਵਲੋਂ ਉਥੇ ਵਸਦੇ ਸੈਕੜੇ ਕਿਸਾਨਾਂ ਨੂੰ ਕੇਵਲ ਪੰਜਾਬੀ ਹੋਣ ਕਰਕੇ ਹੀ ਉਜਾੜਿਆ ਜਾ ਰਿਹਾ ਹੈ। ਅਜਿਹੀਆਂ ਨੀਤੀਆਂ ਨੂੰ ਦੇਸ਼ ਦੇ ਲੋਕਾਂ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਹਰ ਭਾਰਤ ਵਾਸੀ ਦਾ ਹੱਕ ਹੈ ਕਿ ਊਹ ਦੇਸ਼ ਦੇ ਕਿਸੇ ਵੀ ਸੂਬੈ ਵਿਚ ਰਹਿ ਕੇ ਕੰਮ  ਕਰ ਸਕਦਾ ਹੈ। ਭਾਜਪਾ ਦੀਆਂ ਫਿਰਕੂ ਨੀਤੀਆਂ ਕਾਰਨ ਹੀ ਉੱਤਰਪ੍ਰਦੇਸ਼ ਦੇ ਮੁਜੱਫਰਨਗਰ ਵਿਚ ਦੰਗੇ ਭੜਕੇ ਅਤੇ ਸੈਕੜੇ ਬੇਗੁਨਾਹ ਲੋਕ ਇਸ ਦਾ ਸ਼ਿਕਾਰ ਹੋਏ ਪਰ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੇ ਲੀਡਰ ਆਪਣੀਆਂ ਉੱਚੀਆਂ ਕੋਠੀਆਂ ਵਿਚ ਬੈਠ ਕੇ ਇਹ ਤਮਾਸ਼ਾ ਵੇਖਦੇ ਰਹੇ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਥੇ ਕੈਂਸਰ ਸੈਟਾਲਾਇਟ ਸਥਾਪਿਤ ਹੋਣ ਨਾਲ ਇਸ ਖੇਤਰ ਦੇ ਕੈਂਸਰ ਪੜਿਤ ਲੋਕਾਂ ਨੂੰ ਰਾਹਤ ਮਿਲੇਗੀ। ਸਿਹਤ ਖੇਤਰ ਵਿਚ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਹਰ ਪੱਖੋਂ ਸਹਿਯੋਗ ਦੇਣ ਲਈ ਤਿਆਰ ਹੈ। ਜੋ ਵੀ ਸਿਹਤ ਸੁਧਾਰ ਸੰਬੰਧੀ ਯੋਜਨਾ ਬਣਾ ਕੇ ਭੇਜੀ ਜਾਵੇਗੀ ਉਸ ਨੂੰ ਹਰ ਹਾਲਾਤ ਪ੍ਰਵਾਨ ਕਰਨ ਦੀ ਕੋਸ਼ਿਸ ਕੇਂਦਰ ਸਕਰਾਰ ਵਲੋਂ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਸਮਾਰੋਹ ਸੰਬੰਧੀ ਜੋ ਰੋਸ ਪ੍ਰਗਟ ਕੀਤਾ  ਗਿਆ ਹੈ ਉਸਨੂੰ ਬਿਲਕੁਲ ਗੈਰ-ਵਾਜਿਬ ਦੱਸ ਦੇ ਹੋਏ ਉਨ੍ਹਾਂ ਕਿਹਾ ਕਿ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਸ. ਬਾਦਲ ਨੂੰ ਖੁੱਦ ਨਿੱਜੀ ਤੌਰ ‘ਤੇ ਟੈਲੀਫੋਨ ਰਾਂਹੀ ਇਸ ਉਦਾਘਟਨੀ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਪੀ.ਜੀ.ਆਈ. ਦੇ ਡਾਇਰੈਕਟਰ ਵੱਲੋਂ ਵੀ ਉਹਨਾਂ ਦੀ ਰਿਹਾਇਸ਼ ਉਤੇ ਜਾ ਕੇ ਸੱਦਾ ਦਿੱਤਾ ਗਿਆ ਸੀ।ਇਸ ਸਮਾਰੋਹ ਦੌਰਾਨ ਸ਼੍ਰੀ ਰਾਹੁਲ ਗਾਂਧੀ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਲ੍ਹਾ ਪ੍ਰਧਾਨ ਯੂਥ ਆਗੂ ਜਿੰਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਅਤੇ ਰਾਜ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਮਤੀ ਪ੍ਰਨੀਤ ਕੌਰ, ਸ਼੍ਰੀਮਤੀ ਅੰਬੀਕਾ ਸੋਨੀ, ਰਾਣਾ ਗੁਰਜੀਤ ਸਿੰਘ ਸੋਢੀ, ਜਗਮੋਹਨ ਸਿੰਘ ਕੰਗ, ਚੌਧਰੀ ਸੰਤੋਖ ਸਿੰਘ, ਮਨੀਸ਼ ਤਿਵਾੜੀ ਕੇਂਦਰੀ ਸੂਚਨਾਂ ਤੇ ਪ੍ਰਸ਼ਾਰਣ ਮੰਤਰੀ, ਅਰਵਿੰਦ ਖੰਨਾਂ ਵਿਧਾਇਕ, ਕੇਵਲ ਢਿੱਲੋ ਵਿਧਾਇਕ, ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਮੁਹੰਮਦ ਸਦੀਕ ਵਿਧਾਇਕ, ਸਾਬਕਾ ਵਿਧਾਇਕ ਰਜੀਆ ਸੁਲਤਾਨਾਂ, ਸ਼੍ਰੀ ਹਰੀਸ਼ ਚੋਧਰੀ, ਜਨਰਲ ਸੈਕਟਰੀ ਸ਼੍ਰੀ ਸ਼ਕੀਲ ਅਹਿਮਦ, ਚੋਧਰੀ ਸੰਤੋਖ਼ ਸਿੰਘ, ਸਾਧੂ ਸਿੰਘ ਧਰਮ ਸੋਤ, ਸ. ਲਾਲ ਸਿੰਘ, ਸੁਰਿੰਦਰ ਸਿੰਗਲਾ, ਸਾਬਕਾ ਵਿਧਾਇਕ ਸ.ਸੁਰਿੰਦਰਪਾਲ ਸਿੰਘ ਸਿਬੀਆ, ਧਨਵੰਤ ਸਿੰਘ ਐਡਵੋਕੇਟ ਤੋਂ ਇਲਾਵਾ ਕੁਲਦੀਪ ਸਿੰਘ ਚੂੜਲ, ਅਮਨ ਅਰੋੜਾ, ਸੁਭਾਸ਼ ਗਰੋਵਰ ਆਦਿ ਹਾਜਰ ਸਨ।

Send this to a friend