ਬਹੁਮੰਤਵੀ ਖੇਡ ਸਟੇਡੀਅਮ ਸੈਕਟਰ – 78 ਵਿਖੇ ਆਯੋਜਿਤ ਕੀਤੇ ਜਾਣ ਵਾਲੇ ਰਾਜ ਪਧਰੀ ਯੋਗਾ ਦਿਵਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ : ਸਪਰਾ

image ਐਸ.ਏ.ਐਸ.ਨਗਰ, 21 ਜੂਨ (ਧੱਮੀ ਸ਼ਰਮਾ)-21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਮੌਕੇ ਰਾਜ  ਪਧਰੀ ਯੋਗਾ ਦਿਵਸ ਬਹੁਮੰਤਵੀ ਖੇਡ ਸਟੇਡੀਅਮ ਸੈਕਟਰ -78 ਵਿਖੇ ਆਯੋਜਿਤ ਕੀਤਾ ਜਾਵੇਗਾ। ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਗਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ  ਸਟੇਡੀਅਮ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਦਿਤੀ। ਉਨ੍ਹਾਂ ਦਸਿਆ ਕਿ ਰਾਜ ਪਧਰੀ ਯੋਗਾ ਦਿਵਸ ਦੇ ਮੁਖ ਮਹਿਮਾਨ ਪ੍ਰਮੁਖ ਸਕਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀਮਤੀ ਅੰਜਲੀ ਭਾਵੜਾ ਹੋਣਗੇ। ਜਦਕਿ ਡਾਇਰੈਕਟਰ ਆਯੂਸ ਵਿਭਾਗ ਪੰਜਾਬ ਸ੍ਰੀ ਰਾਕੇਸ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਸਮੂਲੀਅਤ ਕਰਨਗੇ।ਸ੍ਰੀਮਤੀ ਸਪਰਾ ਨੇ  ਦਸਿਆ ਕਿ ਯੋਗਾ ਕੈਂਪ ਸਵੇਰੇ 6:00 ਤੋਂ ਸ਼ੁਰੂ ਹੋ ਜਾਵੇਗਾ ਜਿਸ ਵਿਚ 500 ਦੇ ਕਰੀਬ ਸਕੂਲੀ ਬਚੇ , ਅਧਿਆਪਕ ਅਤੇ ਹੋਰ ਪ੍ਰਮੁਖ ਸ਼ਖਸੀਅਤਾਂ ਵੀ ਸ਼ਾਮਿਲ ਹੋਣਗੀਆ। ਉਨ੍ਹਾਂ ਦਸਿਆ ਕਿ ਇਸ ਤੋ  ਇਲਾਵਾ ਸਬ- ਡਵੀਜ਼ਨ  ਪਧਰ ਤੇ ਸਬੰਧਿਤ ਐਸ.ਡੀ.ਐਮ ਦੀ ਅਗਵਾਈ ਹੇਠ ਯੋਗਾ ਕੈਂਪ ਆਯੋਜਿਤ ਕੀਤੇ ਜਾਣਗੇ।ਉਨ੍ਹਾਂ ਦਸਿਆ ਕਿ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਰਾਜ ਪਧਰੀ ਯੋਗਾ ਦਿਵਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਸਮੇਤ ਬਲੋਮਾਜਰਾ , ਦਾਉਂ ਅਤੇ ਸਰਕਾਰੀ ਮੰਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਦੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਵੀ ਸਮੂਲੀਅਤ ਕਰਨਗੇ ਅਤੇ ਸਕੂਲੀ ਵਿਦਿਆਰਥੀਆਂ ਦੇ ਯੋਗ ਕੈਂਪ ਲਈ ਬਸਾਂ ਦਾ ਪ੍ਰਬੰਧ ਕੀਤਾ ਗਿਆ ਹੈ ।  ਉਨ੍ਹਾਂ ਦਸਿਆ ਕਿ ਯੋਗਾ ਕੈਂਪ ਵਿਚ ਆਯੂਸ਼ ਵਿਭਾਗ ਦੇ ਆਯੂਰਵੈਦਿਕ ਡਾਕਟਰ ਅਤੇ ਯੋਗਾ ਦੇ ਇਸਟ੍ਰਕਟਰ ਯੋਗਾ ਕਰਾਉਣਗੇ।

Send this to a friend