June 20, 2026 1:08 pm

ਮੁਜ਼ੱਫਰਨਗਰ ਵਿੱਚ ਦੋ ਹੱਤਿਆਵਾਂ ਤੋਂ ਬਾਅਦ ਫੇਰ ਤਣਾਅ

ਲਖਨਊ, 10 ਅਕਤੂਬਰ (ਪੀ.ਟੀ.)- ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਜਿਲ੍ਹੇ ‘ਚ ਦੋ ਵਿਅਕਤੀਆਂ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਤੋਂ ਸ਼ਹਿਰ ਦਾ ਮਹੌਲ ਤਣਾਅਪੂਰਨ ਹੋ ਗਿਆ ਹੈ। ਤਣਾਅ ਵਾਲੇ ਇਲਾਕੇ ‘ਚ ਭਾਰੀ ਪੁਲਿਸ ਬਲ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਜਿਲ੍ਹੇ ‘ਚ ਲੱਕੜ ਦੇ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਨਵੀਂ ਮੰਡੀ ਖੇਤਰ ‘ਚ 25 ਸਾਲਾ ਲੜਕੀ ਦੀ ਮੋਟਰਸਾਈਕਲ ਸਵਾਰ ਬਦਮਾਸ਼ਾ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਕਤਲਾਂ ਤੋਂ ਬਾਅਦ ਸਥਾਨਿਕ ਲੋਕਾਂ ਨੇ ਸੜਕਾਂ ‘ਤੇ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਸਥਾਨਿਕ ਲੋਕ ਇਨ੍ਹਾਂ ਹੱਤਿਆਵਾਂ ਨੂੰ ਸੰਪਰਦਾਇਕ ਹਿੰਸਾ ਨਾਲ ਜੋੜ ਕੇ ਦੇਖ ਰਹੇ ਹਨ ਪਰ ਪ੍ਰਸ਼ਾਸਨ ਨੇ ਇਸ ਤੋਂ ਇਨਕਾਰ ਕੀਤਾ ਹੈ।

Send this to a friend