June 17, 2026 3:46 pm

ਪੱਤਰਕਾਰ ਕਰਮਜੀਤ ਆਜ਼ਾਦ ਨੂੰ ਸਦਮਾ, ਸੱਸ ਦਾ ਦੇਹਾਂਤ

ਮਾਛੀਵਾੜਾ ਸਾਹਿਬ, 10 ਅਕਤੂਬਰ (ਪੱਤਰ ਪ੍ਰੇਰਕ)-ਮਾਛੀਵਾੜਾ ਤੋਂ ਪੱਤਰਕਾਰ ਕਰਮਜੀਤ ਆਜ਼ਾਦ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੀ ਸੱਸ ਮਾਤਾ ਗੁਰਮੇਲ ਕੌਰ (68) ਪਤਨੀ ਸਵ: ਕੈਪਟਨ ਨਸੀਬ ਸਿੰਘ ਦਾ ਪਿੰਡ ਮਨੈਲਾ (ਖਮਾਣੋ) ਵਿਖੇ ਕੁਝ ਦਿਨ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਪਿੰਡ ਮਨੈਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਕਮੇਟੀ ਦੇ ਮੈਂਬਰ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਅਨਿਲ ਸੂਦ, ਸਰਕਲ ਜਥੇਦਾਰ ਹਰਜੀਤ ਸਿੰਘ ਸ਼ੇਰੀਆ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਪਵਾਤ, ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਕੌਂਸਲਰ ਰੁਪਿੰਦਰ ਸਿੰਘ ਬੈਨੀਪਾਲ, ਬਾਬਾ ਸੁੱਧ ਸਿੰਘ ਟੂਸੇ ਵਾਲੇ, ਜਥੇ. ਬਾਬਾ ਸਰਵਣ ਸਿੰਘ ਕ੍ਰਿਪਾਨ ਭੇਟ ਸਾਹਿਬ, ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇਜਿੰਦਰ ਕੂੰਨਰ, ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਸ਼ਕਤੀ ਆਨੰਦ, ਸੋਹਣ ਲਾਲ ਸ਼ੇਰਪੁਰੀ, ਕਸਤੂਰੀ ਲਾਲ ਮਿੰਟੂ, ਹਰਮਿੰਦਰ ਸਿੰਘ ਗੋਰਾ ਮਾਂਗਟ, ਵਨੀਤ ਕੁਮਾਰ ਝੜੌਦੀ, ਬਲਾਕ ਸੰਮਤੀ ਦੇ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ, ਉਪ ਗੁਰਚਰਨ ਸਿੰਘ ਮਿੱਠੇਵਾਲ, ਸ਼ੈਲਰ ਐਸੋ: ਦੇ ਪ੍ਰਧਾਨ ਟਹਿਲ ਸਿੰਘ ਔਜਲਾ, ਜੱਥੇ: ਕੁਲਦੀਪ ਸਿੰਘ ਜਾਤੀਵਾਲ, ਪੀ ਏ ਡੀ ਬੀ ਦੇ ਚੇਅਰਮੈਨ ਮੁਕੰਦ ਸਿੰਘ ਬੈਨੀਪਾਲ, ਅਮਰਜੀਤ ਸਿੰਘ ਬਾਲਿਓਂ, ਟਰੱਕ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਰੂਪਾ ਖੀਰਨੀਆਂ, ਬਲਵੀਰ ਸਿੰਘ ਮਾਨ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਗਰੇਵਾਲ, ਦਿਹਾਤੀ ਪ੍ਰਧਾਨ ਅਰੁਨ ਲੂਥਰਾ, ਟਰਾਂਸਪੋਟਰ ਸੁਰਿੰਦਰ ਸਿੰਘ ਟੋਨੀ, ਉਪਜਿੰਦਰ ਸਿੰਘ ਔਜਲਾ, ਜਸਪਾਲ ਸਿੰਘ ਜੱਜ, ਦਵਿੰਦਰ ਸਿੰਘ ਬਵੇਜਾ, ਸ਼ਿਵ ਕੁਮਾਰ ਸ਼ਿਵਲੀ, ਆੜ੍ਹਤੀ ਗੁਰਜੀਤ ਸਿੰਘ ਮਾਂਗਟ, ਕਰਨੈਲ ਸਿੰਘ ਢਿੱਲੋਂ, ਕੌਂਸਲਰ ਨਰਿੰਦਰ ਸਿੰਘ ਧਨੋਆ, ਕੌਂਸਲਰ ਜਗਦੀਸ਼ ਸਿੰਘ, ਗੁਰਦੇਵ ਸਿੰਘ ਛੌੜੀਆਂ, ਕਾਬਲ ਸਿੰਘ ਅਕਾਲਗੜ੍ਹ, ਤੇਜਿੰਦਰਪਾਲ ਸਿੰਘ ਰਹੀਮਾਂਬਾਦ, ਅਰਵਿੰਦਰਪਾਲ ਸਿੰਘ ਵਿੱਕੀ, ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਮੈਨੇਜਰ ਗੁਰਦੀਪ ਸਿੰਘ ਕੰਗ,  ਪਰਮਿੰਦਰ ਸਿੰਘ ਗੁਲਿਆਣੀ, ਹਰਮਿੰਦਰ ਸਿੰਘ ਗਿੱਲ ਆਦਿ ਸ਼ਾਮਿਲ ਸਨ। ਸਵ: ਮਾਤਾ ਗੁਰਮੇਲ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 20 ਅਕਤੂਬਰ ਨੂੰ ਪਿੰਡ ਮਨੈਲਾ, ਨੇੜੇ  ਖਮਾਣੋ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।