June 20, 2026 10:16 am

ਕਮਿਊਨਿਸਟ ਪਾਰਟੀ ਵਰਕਰਾਂ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਅੰਦਰ ਧਰਨਾ

ਅੰਮ੍ਰਿਤਸਰ, 3 ਅਕਤੂਰ (ਜੋਗਿੰਦਰ ਜੌੜਾ)-ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਅੰਦਰ ਵੜ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਪ੍ਰੰਤੂ ਪ੍ਰਸ਼ਾਸਨ ਵੱਲੋਂ ਕਿਸੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ।
strike
ਗੈਰ-ਕਾਨੂੰਨੀ ਕਲੌਨੀਆਂ ਨੂੰ ਨਿਯਮਤ ਕਰਨ ਦੇ ਨਾਮ ਉਪਰ ਲੋਕਾਂ ਕੋਲੋਂ ਭਾਰੀ ਟੈਕਸ ਵਸੂਲੀਆਂ ਕਰਨ ਦੇ ਵਿਰੋਧ  ਅਤੇ ਪ੍ਰਾਪਰਟੀ ਟੈਕਸ ਦੇ ਬੋਝ ਦੇ ਵਿਰੁੱਧ ਵਿੱਚ ਵੱਡੀ ਗਿਣਤੀ ਵਿੱਚ  ਪ੍ਰਾਪਰਟੀ ਡੀਲਰ, ਕਲੋਨਾਈਜ਼ਰ ਆਦਿ ਨੇ  ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਵੇਰੇ 11.00 ਵਜੇ ਕੰਟੋਨਮੈਂਟ ਥਾਣਾ ਪੁਤਲੀਘਰ ਵਿਖੇ ਭਾਰੀ ਗਿਣਤੀ ਵਿੱਚ ਇੱਕਠੇ ਹੋਏ ਲੋਕਾਂ ਦਾ  ਝੰਡੇ, ਮਾਟੋਆ ਨਾਲ ਲਾਲੋ ਲਾਲ ਲੈਸ ਕਾਫਲਾ ਨਾਅਰੇ ਮਾਰਦਾ ਹੋਇਆ ਜ਼ਿਲ੍ਹਾ ਕਚੈਹਿਰੀ ਵਿਖੇ ਪੁਜਿਆ ਜਿਥੇ ਪੁਲਿਸ ਪ੍ਰਸ਼ਾਸ਼ਨ ਦੀਆ ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਅੰਦਰ ਵੜ ਗਏ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਲੇਕਿਨ ਪ੍ਰਸ਼ਾਸ਼ਨ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰੀ ਨਹੀ ਕੀਤਾ ਗਿਆ ਜ਼ਿਲ੍ਰਾ ਕਚੈਹਿਰੀਆਂ ਵਿੱਚ ਹੋਏ ਭਾਰੀ ਇੱਕਠ ਨੂੰ ਕਮਿਊਨਿਸਟ ਪਾਰਟੀ ਦੇ ਕੇਂਦਰੀ ਐਗਜੈਕਟਿਵ ਦੇ ਮੈਂਬਰ ਡਾ: ਜੁਗਿੰਦਰ ਦਿਆਲ, ਸੂਬਾ ਸਕੱਤਰ ਕਾ: ਬੰਤ ਸਿੰਘ ਬਰਾੜ, ਜ਼ਿਲ੍ਹਾ ਸੱਕਤਰ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਜਸਵੰਤ ਸਿੰਘ, ਵਿਜੈ ਕੁਮਾਰ ਪ੍ਰੋ: ਬਲਦੇਵ ਸਿੰਘ ਵੇਰਕਾ, ਦਰਸ਼ਨ ਦਰਦ, ਜਗਦੀਸ਼ ਲਾਲ ਸ਼ਰਮਾ ਮੋਹਨ ਲਾਲ, ਪ੍ਰਾਪਰਟੀ ਡੀਲਰਾਂ ਤੇ ਮਾਝਾ ਜੋਨ ਦੇ ਆਗੂ ਅਤੇ ਵਰਕਿੰਗ ਕਮੇਟੀ ਮੈਂਬਰ ਸ੍ਰੀ ਸੰਜੀਵ ਰਾਮਪਾਲ ਆਦਿ ਨੇ ਸਬੰਧੋਨ ਕੀਤਾ ਬੁਲਾਰਿਆ ਨੇ ਜੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਕਰਕੇ ਲੋਕਾਂ ਦੀਆ ਮੁਸ਼ਕਿਲਾ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ। ਮਹਿੰਗਾਈ ਛਾਲਾਂ ਮਾਰ ਕੇ ਵੱਧ ਰਹੀ ਹੈ, ਬੇਕਾਰੀ ਨਾਲ ਲੋਕ ਫਿਸੇ ਪਏ ਹਨ, ਮਾੜੀਆਂ ਸਿਹਤ ਸਹੂਲਤਾਂ, ਵਿਦਿਆ ਦਾ ਵਪਾਰੀਕਰਨ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਭਾਰੀ ਟੈਕਸਾਂ ਦਾ ਬੋਝ ਪੈ ਦਿੱਤਾ ਗਿਆ ਹੈ ਉਹਨਾਂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਪ੍ਰਾਪਰਟੀ ਟੈਕਸ ਅਤੇ ਗੈਰ ਕਾਨੂੰਨੀ ਕਾਲੋਨੀਆਂ ਦੇ ਨਾਮ ਉਪਰ ਲਾਏ ਭਾਰੀ ਟੈਕਸ ਵਿਰੁੱਧ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਇਹ ਲੋਕ ਵਿਰੋਧੀ ਕਾਨੂੰਨ ਵਾਪਸ ਲੈਣ ਲਈ   ਮਜਬੂਰ ਕੀਤਾ ਜਾਵੇਗਾ ਇਸ ਮੌਕੇ ਉਪਰ ਸੁਖਵੰਤ ਸਿੰਘ, ਰਚਨ ਦਾਸ, ਮਾਸਟਰ ਮੁਲਖਰਾਜ, ਗਿਆਨੀ ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਰਾਹੁਲ ਸ਼ਰਮਾ, ਮਹਿੰਦਰ ਸਿੰਘ ਵਾਲੀਆਂ, ਗੁਰਨਾ ਕੌਰ ਆਦਿ ਹਾਜਰ ਸਨ।

Send this to a friend