ਤਲਵੰਡੀ ਸਾਬੋ, 11 ਜੂਨ- ਕਥਿਤ ਨਸ਼ਾ ਤਸਕਰ ਨੂੰ ਵੱਢ ਕੇ ਸੁੱਟਣ ਤੋਂ ਬਾਅਦ ਉਸਦੀ ਮੌਤ ਹੋ ਜਾਣ ਨਾਲ ਸੁਰਖੀਆਂ ਵਿੱਚ ਆਏ ਪਿੰਡ ਭਾਗੀਵਾਂਦਰ ਵਿੱਚ ਅੱਜ ਸ਼ਾਮ ਸਮੇਂ ਤਲਵੰਡੀ ਸਾਬੋ ਪੁਲਿਸ ਨੇ ਉਕਤ ਮਾਮਲੇ ਵਿੱਚ ਨਾਮਜਦ ਕੀਤੇ ਗਏ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਅੱਜ ਸ਼ਾਮ ਸਮੇਂ ਡੀ. ਐ¤ਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਜਿਸ ਵਿੱਚ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਵੀ ਸ਼ਾਮਿਲ ਸਨ ਨੇ ਅਮਨ ਸ਼ਾਂਤੀ ਬਣਾਏ ਰੱਖਣ ਦੇ ਮਕਸਦ ਨਾਲ ਪਹਿਲਾਂ ਤਲਵੰਡੀ ਸਾਬੋ ਵਿੱਚ ਫਲੈਗ ਮਾਰਚ ਕੱਢਿਆ ਤੇ ਉਪਰੰਤ ਫਲੈਗ ਮਾਰਚ ਕੱਢਣ ਲਈ ਭਾਗੀਵਾਂਦਰ ਪਿੰਡ ਵੱਲ ਰਵਾਨਾ ਹੋ ਗਏ। ਡੀ. ਐ¤ਸ. ਪੀ ਬਰਿੰਦਰ ਸਿੰਘ ਗਿੱਲ ਨੇ ਫਲੈਗ ਮਾਰਚ ਕੱਢਣ ਉਪਰੰਤ ਤਲਵੰਡੀ ਸਾਬੋ ਵਿਖੇ ਦਾਅਵਾ ਕੀਤਾ ਕਿ ਪਿੰਡ ਭਾਗੀਵਾਂਦਰ ਦੀ ਘਟਨਾ ਤੋਂ ਬਾਅਦ ਪਿੰਡ ਵਿੱਚ ਅਮਨ ਸ਼ਾਂਤੀ ਹੈ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਗਈ ਹੈ।