ਹੁਣ 75 ਲੱਖ ਤੱਕ ਦੇ ਸਾਲਾਨਾ ਕਾਰੋਬਾਰ ਜੀਐਸਟੀ ਦੇ ਦਾਇਰੇ ਤੋਂ ਬਾਹਰ
ਨਵੀਂ ਦਿੱਲੀ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਵਸਤੂ ਅਤੇ ਸੇਵਾ ਕਰ (ਜੀਐਸਟੀ) ਕੌਂਸਲ ਨੇ ਵੱਖ-ਵੱਖ ਵਸਤਾਂ ਲਈ ਤੈਅ ਜੀਐਸਟੀ ਦਰਾਂ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ 66 ਵਸਤੂਆਂ ਉ¤ਪਰ ਟੈਕਸ ਦਰਾਂ ’ਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਹੁਣ ਇਹ ਉਤਪਾਦ ਮੁਕਾਬਲਾਤਨ ਸਸਤੇ ਹੋ ਜਾਣਗੇ। ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੌਂਸਲ ਦੀ 16ਵੀਂ ਬੈਠਕ ਵਿੱਚ ਇਸ ਸਬੰਧੀ ਨਿਰਣਾ ਲਿਆ ਗਿਆ। ਦੋ ਬੈਠਕਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਲਈ ਜੀਐਸਟੀ ਦਰਾਂ ਤੈਅ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਉਦਯੋਗ ਅਤੇ ਕਾਰੋਬਾਰੀ ਸੰਗਠਨਾਂ ਨੇ ਕੁਝ ਵਸਤੂਆਂ ’ਤੇ ਜੀਐਸਟੀ ਦਰਾਂ ਦਾ ਵਿਰੋਧ ਕਰਦੇ ਹੋਏ ਮੰਗ ਪੱਤਰ ਦਿੱਤੇ ਸਨ। ਬੈਠਕ ਤੋਂ ਬਾਅਦ ਸ੍ਰੀ ਜੇਤਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 133 ਵਸਤੂਆਂ ਉ¤ਪਰ ਜੀਐਸਟੀ ਦਰਾਂ ਬਾਰੇ ਮੰਗ ਪੱਤਰ ਮਿਲੇ ਸਨ। ਜੀਐਸਟੀ ਕੌਂਸਲ ਨੇ 66 ਵਸਤੂਆਂ ਲਈ ਜੀਐਸਟੀ ਦਰਾਂ ਵਿੱਚ ਕਮੀ ਕਰ ਦਿੱਤੀ ਹੈ। ਹੁਣ 100 ਰੁਪਏ ਤੱਕ ਦੀ ਸਿਨੇਮਾ ਟਿਕਟ ’ਤੇ 18 ਫੀਸਦੀ ਟੈਕਸ ਲੱਗੇਗਾ ਜਦੋਂ ਕਿ ਪਹਿਲਾਂ ਸਾਰਿਆਂ ਸਿਨੇਮਾ ਟਿਕਟਾਂ ’ਤੇ 28 ਫੀਸਦੀ ਟੈਕਸ ਨਿਰਧਾਰਿਤ ਕੀਤਾ ਗਿਆ ਸੀ। ਹੁਣ 100 ਰੁਪਏ ਤੋਂ ਵਧ ਮੁੱਲ ਵਾਲੀ ਸਿਨੇਮਾ ਟਿਕਟ ਉ¤ਪਰ ਹੀ 28 ਫੀਸਦੀ ਟੈਕਸ ਦੇਣਾ ਹੋਵੇਗਾ।
ਕੌਂਸਲ ਨੇ ਕਾਜੂ ਉ¤ਪਰ ਟੈਕਸ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਚਟਨੀ, ਅਚਾਰ, ਸੌਸ ਅਤੇ ਡਿੱਬਾ ਬੰਦ ਖਾਣ ਵਾਲੇ ਪਦਾਰਥਾਂ ਉ¤ਪਰ ਟੈਕਸ ਦੀ ਦਰ ਨੂੰ 18 ਤੋਂ ਘਟਾ ਕੇ 12 ਫੀਸਦੀ ਕਰ ਦਿੱਤਾ ਹੈ। ਸਕੂਲੀ ਬੱਚਿਆਂ ਦੇ ਕਲਰ ਅਤੇ ਡਰਾਇੰਗ ਬੁੱਕਾਂ ਦੇ ਟੈਕਸ ਨੂੰ 12 ਫੀਸਦੀ ਤੋਂ ਘਟਾ ਕੇ 0 ਕਰ ਦਿੱਤਾ ਗਿਆ ਹੈ ਕਹਿਣ ਦਾ ਭਾਵ ਇਸ ’ਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ। ਕੰਪਿਊਟਰ ਪ੍ਰਿੰਟਰ, ਡੈਂਟਲ ਵੈਕਸ, ਸਕੂਲ ਬੈਗ, ਪਲਾਸਟਿਕ ਤਾਰਪੋਲੀਨ, ਪਲਾਸਟੀਕ ਬੀਡਸ, ਕੰਕਰੀਟ ਪਾਇਪਾਂ ਅਤੇ ਟਰੈਕਟਰ ਦੇ ਪੁਰਜ਼ਿਆਂ ਉ¤ਪਰ ਜੀਐਸਟੀ ਦਰ 28 ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਗਈ ਹੈ। ਸੈਨੇਟਰੀ ਨੈਪਕੀਨ ’ਤੇ ਜੀਐਸਟੀ ਦਰਾਂ ਵਿੱਚ ਕੋਈ ਕਮੀ ਨਹੀਂ ਕੀਤੀ ਗਈ। ਕਾਪੀਆਂ, ਬਰਤਨ, ਡਿੱਬਾ ਬੰਦ ਫਲ, ਸਬਜ਼ੀਆਂ, ਇੰਸਟੈਂਟ ਫੂਡ ’ਤੇ ਜੀਐਸਟੀ ਦਰ 18 ਤੋਂ ਘਟਾ ਕੇ 12 ਫੀਸਦੀ ਕਰ ਦਿੱਤੀ ਗਈ ਹੈ। ਇਨਸੂਲੀਨ ਅਤੇ ਅਗਰਬੱਤੀ ਦੇ ਜੀਐਸਟੀ ਦਰ 12 ਦੀ ਥਾਂ ਹੁਣ 5 ਫੀਸਦੀ ਹੋਵੇਗੀ। ਸ੍ਰੀ ਜੇਤਲੀ ਨੇ ਕਿਹਾ ਕਿ ਹੁਣ 75 ਲੱਖ ਤੱਕ ਦੇ ਕਾਰੋਬਾਰੀ, ਨਿਰਮਾਤਾ ਅਤੇ ਰੈਸਤਰਾਂ ਵਾਲੇ ਕੰਪੋਜ਼ੀਸ਼ਨ ਸਕੀਮ ਦਾ ਲਾਭ ਉਠਾ ਸਕਣਗੇ, ਜਦੋਂ ਕਿ ਪਹਿਲਾਂ ਇਹ ਸੀਮਾ 50 ਲੱਖ ਰੁਪਏ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਸਤੂਆਂ ’ਤੇ ਜੀਐਸਟੀ ਦਰ ਘੱਟ ਕੀਤੀ ਗਈ ਹੈ ਉਸ ਨਾਲ ਉਹ ਉਤਪਾਦ ਸਸਤੇ ਹੋ ਜਾਣਗੇ, ਪਰ ਇਸਦਾ ਸਰਕਾਰੀ ਖਜ਼ਾਨੇ ਉ¤ਪਰ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੀਐਸਟੀ ਕੌਂਸਲ ਦੀ ਅਗਲੀ ਬੈਠਕ 18 ਜੂਨ ਨੂੰ ਦਿੱਲੀ ਵਿੱਚ ਹੋਵੇਗੀ, ਜਿਸ ਵਿੱਚ ਲਾਟਰੀ ਅਤੇ ਈ-ਵੇਅ ਬਿੱਲ ਉ¤ਪਰ ਜੀਐਸਟੀ ਦਰਾਂ ਸਬੰਧੀ ਚਰਚਾ ਕੀਤੀ ਜਾਵੇਗੀ।