ਤਰਨਤਾਰਨ, 9 ਜੂਨ (ਆਹਲੂਵਾਲੀਆ, ਰਵਿੰਦਰ ਕਕੜ)-ਪੰਜਾਬ ਦੇ ਲੋਕਾਂ ਨੇ ਜੋ ਆਸਾਂ ਉਮੀਦਾਂ ਨਾਲ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਹੈ ਉਨਾਂ ਉਮੀਦਾਂ ‘ਤੇ ਸਰਕਾਰ ਪੂਰੀ ਤਰ•ਾਂ ਖਰਾ ਉਤਰੇਗੀ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਫਿਰ ਤੋਂ ਖੁਸ਼ਹਾਲ ਸੂਬਾ ਬਣ ਕੇ ਉਭਰੇਗਾ। ਇਹ ਪ੍ਰਗਟਾਵਾ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਕਾਂਗਰਸ ਦੇ ਸਕਤਰ ਗੁਰਬਾਜ ਸਿੰਘ ਗਿਲ ਕਾਜ਼ੀਕੋਟ ਨੇ ਤਰਨਤਾਰਨ ਵਿਖੇ ਆਈਐਨਸੀਬੀ ਦੀ ਜ਼ਿਲਾ ਕਾਰਜਕਾਰੀ ਕਮੇਟੀ ਦਾ ਐਲਾਨ ਕਰਨ ਮੌਕੇ ਕੀਤਾ। ਤਰਨਤਾਰਨ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਬਾਜ ਸਿੰਘ ਗਿਲ ਕਾਜੀਕੋਟ ਅਤੇ ਰੇਲਵੇ ਸਲਾਹਕਾਰ ਬੋਰਡ ਦੇ ਮੈਂਬਰ ਗੁਰਮਿੰਦਰ ਸਿੰਘ ਰਟੌਲ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕੇ ਦੇ ਲੋਕ ਸੁਖ ਦਾ ਸਾਹ ਲੈ ਰਹੇ ਹਨ ਕਿਉਂਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਥੇ ਨਸ਼ਿਆਂ ਦਾ ਖਾਤਮਾ ਜੰਗੀ ਪਧਰ ‘ਤੇ ਜਾਰੀ ਹੈ।
ਇਸ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਦੀ ਤਰਨਤਾਰਨ ਜ਼ਿਲ•ੇ ਦੀ ਚੋਣ ਕਰਦਿਆਂ ਸਿਕੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਬੇਗ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ, ਵਰਿਆਮ ਸਿੰਘ ਜ਼ਿਲ•ਾ ਜਨਰਲ ਸਕਤਰ, ਰਮੇਸ਼ ਕੁਮਾਰ ਜ਼ਿਲ•ਾ ਜਨਰਲ ਸਕਤਰ, ਸੁਖਵਿੰਦਰ ਸਿੰਘ ਜਿਲ•ਾ ਜਨਰਲ ਸਕਤਰ, ਇਕਬਾਲ ਸਿੰਘ ਜਨਰਲ ਸਕਤਰ, ਦਲਬੀਰ ਸਿੰਘ ਜਨਰਲ ਸਕਤਰ, ਬਨਵਾਰੀ ਲਾਲ ਜਨਰਲ ਸਕਤਰ, ਸਿਕੰਦਰ ਸਿੰਘ ਜਨਰਲ ਸਕਤਰ ਚੁਣੇ ਗਏ। ਜਦ ਕਿ ਬਲਜੀਤ ਸਿੰਘ ਸਕਤਰ, ਦੀਪਕ ਮਟੂ ਸਕਤਰ, ਅਜਮੇਰ ਸਿੰਘ ਸਕਤਰ, ਜੋਬਨਜੀਤ ਸਿੰਘ ਸਕਤਰ, ਨੀਲਮ ਸਿੰਘ ਨੂੰ ਜ਼ਿਲ•ਾ ਮੀਤ ਪ੍ਰਧਾਨ, ਰਘਬੀਰ ਸਿੰਘ ਜ਼ਿਲ•ਾ ਮੀਤ ਪ੍ਰਧਾਨ, ਮਨਜੀਤ ਸਿੰਘ ਜ਼ਿਲ•ਾ ਮੀਤ ਪ੍ਰਧਾਨ ਚੁਣੇ ਗਏ ਜਿਨ•ਾਂ ਨੂੰ ਪ੍ਰਧਾਨ ਗੁਰਬਾਜ ਸਿੰਘ ਗਿਲ ਕਾਜ਼ੀਕੋਟ, ਗੁਰਮਿੰਦਰ ਸਿੰਘ ਰਟੌਲ, ਮੰਗਲ ਦਾਸ ਮੁਨੀਮ ਜ਼ਿਲ•ਾ ਜਨਰਲ ਸਕਤਰ ਕਾਂਗਰਸ ਕਮੇਟੀ ਨੇ ਨਿਯੁਕਤੀ ਪਤਰ ਸੌਂਪਦਿਆਂ ਵਧਾਈ ਦਿਤੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਨੂੰ ਮਜ਼ਬੂਤ ਬਣਾ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾ ਕੇ ਵਧ ਤੋਂ ਵਧ ਲੋਕਾਂ ਨੂੰ ਕਾਂਗਰਸ ਨਾਲ ਜੋੜਨ ਲਈ ਪ੍ਰੇਰਿਤ ਕੀਤਾ।