ਬੇਰੁਜ਼ਗਾਰ ਅਧਿਆਪਕਾਂ ਨੇ ਦਿੱਤਾ ਨਵਜੋਤ ਸਿੱਧੂ ਨੂੰ ਮੰਗ ਪੱਤਰ

image ਸੰਗਰੂਰ, 31 ਮਈ (ਸੰਜੀਵ ਸਿੰਗਲਾ)- ਬੀ.ਐਂਡ, ਟੈਟ ਤੇ ਸਬਜੈਕਟ ਪਾਸ ਬੇਰੁਜਗਾਰ ਅਧਿਆਪਕਾ ਦਾ ਇੱਕ ਵਫ਼ਦ ਮੈਡਮ ਜੈਸਮੀਨ ਕੌਰ ਮੰਗਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ  ਨੂੰ ਸਥਾਨਕ ਰੈਸਟ ਹਾਉਸ ਚ ਮਿਲਿਆ ਜਿੱਥੇ ਉਨ੍ਹਾਂ ਸਿੱਧੂ ਨੂੰ ਆਪਣੇ ਰੁਜਗਾਰ ਦੀ ਮੰਗ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ। ਬੇਰੁਜਗਾਰ ਅਧਿਆਪਕ ਮੈਡਮ ਰਜੀਅ ਰਾਣੀ, ਅਮਨਦੀਪ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਧਰਮਪਾਲ ਸਿੰਘ, ਮਹਿੰਦਰ ਸਿੰਘ, ਰਣਧੀਰ ਸਿੰਘ ਅਤੇ ਭਵਨੀਤ ਕੈਂਥ ਨੇ ਮੰਤਰੀ ਨਵਜੋਤ ਸਿੰਘ ਸਿੱਧੁੂ ਨੂੰ ਦੱਸਿਆ ਕਿ ਉਹ ¦ਮੇ ਸਮੇਂ ਤੋਂ ਬੇਰੁਜਗਾਰੀ ਦਾ ਸੰਤਾਪ ਹੰਡਾ ਰਹੇ ਹਨ ਅਤੇ ਸਿੱਖਿਆ ਵਿਭਾਗ ਦੇ ਹਰ ਟੈਸਟ ਚਾਹੇ ਉਹ ਟੈਟ ਦਾ ਟੈਸਟ ਹੋਵੇ ਜਾ ਸਬਜਕੈਟ ਦਾ ਟੈਸਟ ਹੋਵੇ ਪਾਸ ਕਰਕੇ ਨੌਕਰੀ ਲੈਣ ਦੀ ਹਰ ਕਸਵੱਟੀ ਤੇ ਪੂਰੇ ਉਤਰੇ ਰਹੇ ਹਨ। ਬੇਰੁਜਗਾਰ ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਕੇ ਉਨ੍ਹਾਂ ਦਾ ਭਵਿੱਖ ਬਣਾਉਣ ਵਾਲਿਆ ਦਾ ਅੱਜ ਆਪਣਾ ਭਵਿੱਖ ਸਰੁੱਖਿਅਤ ਨਹੀਂ ਦਿਖ ਰਿਹਾ। ਉਨ੍ਹਾਂ ਕਾਂਗਰਸ ਸਰਕਾਰ ਕੋਲੋ ਮੰਗ ਕਰਦਿਆ ਕਿਹਾ ਸਰਕਾਰ ਉਨ੍ਹਾਂ ਨੂੰ ਤੁਰੰਤ ਰੁਜਗਾਰ ਦੇਵੇ ਤੇ ਇਸ ਨਾਲ ਉਨ੍ਹਾਂ ਦਾ ਘਰ ਘਰ ਦੇਣ ਦਾ ਵਾਅਦਾ ਵੀ ਪੂਰਾ ਹੋਵੇਗਾ। ਇਸ ਮੌਕੇ ਕਾਗਰਸੀ ਆਗੂ ਪੁਨਮ ਕਾਂਗੜਾ, ਦਰਸਨ ਕਾਂਗੜਾ, ਭੋਲਾ ਸਿੰਘ ਠੇਕੇਦਾਰ ਅਤੇ  ਹਰਪਾਲ ਸੋਨੂੰ ਆਦਿ ਹਾਜ਼ਰ ਸਨ।

Send this to a friend