ਮੰਡੀ ਗੋਬਿੰਦਗੜ੍ਹ, 31 ਮਈ (ਮਨੋਜ ਭੱਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਪਿੰਡ ਅਜਨਾਲੀ ਕੋਲ ਹੋਈ ਸੜਕ ਦੁਰਘਟਨਾਂ ਦੇ ਜਖਮੀ ਵਿਅਕਤੀ ਦੀ ਅੱਜ ਰਜਿੰਦਰਾ ਹਸਪਤਾਲ ਵਿਚ ਮੋਤ ਹੋ ਗਈ, ਜਾਣਕਾਰੀ ਦੇਦੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦਸਿਆ ਕਿ ਬੀਤੇ 15/05/17 ੂਨੂੰ ਸਰਹਿੰਦ ਸਾਈਡ ਕਿਸੇ ਅਣਪਛਾਤੇ ਵਹੀਕਲ ਹੇਠ ਆ ਕੇ ਸੜਕ ਪਾਰ ਕਰਦਾ ਹੋਇਆ ਅਣਪਛਾਤਾ ਪਰਵਾਸੀ ਮਜ਼ਦੂਰ ਉਮਰ ਕਰੀਬ 35 ਸਾਲ ਜਖਮੀ ਹੋ ਗਿਆ ਸੀ ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ੍ਰਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ ਸੀ ਜਿਥੇ ਉਸ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਸ ਨੂੰ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿਤਾ ਸੀ ਜਿਥੇ ਕਿ ਉਹ ਅੱਜ ਜਖਮਾਂ ਦੀ ਤਾਬ ਨਾਂ ਝੱਲਦਾ ਹੋਇਆ ਦੱਮ ਤੋੜ ਗਿਆ ਜਿਸ ਦੀ ਲਾਸ਼ ਕਬਜ਼ੇ ਵਿਚ ਲੈ ਕੇ 72 ਘੰਟੇ ਦੀ ਪਹਿਚਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੋਬਿੰਦਗੜ੍ਹ ਦੀ ਮੋਰਚਰੀ ਵਿਚ ਰਖਵਾ ਦਿਤੀ ਹੈ। 72 ਘੰਟੇ ਪਹਿਚਾਣ ਨਾਂ ਹੋਣ ਤੇ ਉਸ ਦੀ ਲਾਸ਼ ਨੂੰ ਲਾਵਾਰਿਸ ਸਮਝਕੇ ਉਸ ਦਾ ਅੰਤਮ ਸਸਕਾਰ ਕਰ ਦਿਤਾ ਜਾਵੇਗਾ।