ਯੂ.ਐਨ.ਓ.ਡੀ.ਸੀ ਵਲੋਂ ਨਸ਼ਿਆਂ ਵਿਰੋਧੀ ਕਾਰਜਾਂ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਹਾਨਾ
ਚੰਡੀਗੜ•, 31 ਮਈ (ਪੰਜਾਬ ਟਾਇਮਜ਼ ਬਿਊਰੋ)- ਨਸ਼ਿਆਂ ਵਿਰੁੱਧ ਆਪਣੀ ਜੰਗ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪੰਜਾਬ ਛੇਤੀਂ ਹੀ ਯੂਨਾਇਟਿਡ ਨੇਸ਼ਨਜ਼ ਆਫਿਸ ਔਨ ਡਰੱਗਜ਼ ਐਂਡ ਕਰਾਇਮ (ਯੂ.ਐਨ.ਓ.ਡੀ.ਸੀ) ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕਰੇਗਾ।ਇੱਕ ਸਰਕਾਰੀ ਬੁਲਾਰੇ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਫੈਸਲਾ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਯੂ.ਐਨ.ਓ.ਡੀ.ਸੀ ਦੇ ਨੁਮਾਇੰਦੇ ਸਰਗੇਈ ਕੈਪਿਨੋਸ ਨਾਲ ਇੱਕ ਮੀਟਿੰਗ ਦੌਰਾਨ ਲਿਆ ਗਿਆ। ਇਸ ਸਹਿਮਤੀ ਪੱਤਰ ‘ਤੇ ਜੂਨ ਦੇ ਦੂਜੇ ਹਫਤੇ ਸਿਹਤ ਵਿਭਾਗ, ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਅਤੇ ਯੂ.ਐਨ.ਓ.ਡੀ.ਸੀ ਵਲੋਂ ਹਸਤਾਖਰ ਕੀਤੇ ਜਾਣਗੇ।ਬੁਲਾਰੇ ਅਨੁਸਾਰ ਮੀਟਿੰਗ ਦੌਰਾਨ ਪ੍ਰੋਜੈਕਟ ਨੂੰ ਲਾਗੂ ਕਰਨ ਬਾਰੇ ਰੂਪ-ਰੇਖਾ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ ਜਿਸਦੇ ਵਾਸਤੇ ਇੱਕ ਪ੍ਰੋਜੈਕਟ ਕਮੇਟੀ ਗਠਿਤ ਕੀਤੀ ਜਾਵੇਗੀ।ਇਸ ਕਮੇਟੀ ਦੇ ਮੁਖੀ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ, ਕੋ-ਕਨਵੀਨਰ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਏ.ਡੀ.ਜੀ.ਪੀ ਹਰਦੀਪ ਸਿੰਘ ਸਿੱਧੂ ਤੋਂ ਇਲਾਵਾ ਯੂ.ਐਨ.ਓ.ਡੀ.ਸੀ ਦੇ ਦੋ ਨੁਮਾਇੰਦੇ ਹੋਣਗੇ।ਮੁੱਖ ਮੰਤਰੀ ਨੇ ਸਿਹਤ ਸਕੱਤਰ ਨੂੰ ਇਸ ਨਾਲ ਸਬੰਧਤ ਸਾਰੀਆਂ ਧਿਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸਹਿਮਤੀ ਪੱਤਰ ਦੀਆਂ ਸ਼ਰਤਾਂ ਨੂੰ ਅੰਤਮ ਰੂਪ ਦੇਣ ਅਤੇ ਸਹਿਯੋਗ ਦੇ ਖੇਤਰਾਂ ਦਾ ਪਤਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਹੋਣ ਤੋਂ ਇੱਕ ਦਮ ਬਾਅਦ ਮੁਢਲੀਆਂ ਪ੍ਰੋਜੈਕਟ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਸੰਯੁਕਤ ਰਾਸ਼ਟਰ ਵਲੋਂ ਪ੍ਰੋਜੈਕਟ ਫੰਡਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਇਸਨੂੰ ਪੂਰੀ ਸਰਗਰਮੀ ਨਾਲ ਲਾਗੂ ਕਰਨ ਦੀਆਂ ਕੋਸ਼ਿਸਾਂ ਸ਼ੁਰੂ ਹੋ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਕੀਤੇ ਕਾਰਜਾਂ ਦੀ ਸ੍ਰੀ ਕੈਪਿਨੋਸ ਨੇ ਪ੍ਰਸ਼ੰਸਾ ਕੀਤੀ। ਉਨ•ਾਂ ਕਿਹਾ ਕਿ ਸੂਬੇ ਵਲੋਂ ਵਿਖਾਈ ਗਈ ਸਿਆਸੀ ਇੱਛਾ ਸ਼ਕਤੀ ਮਿਸਾਲੀ ਨਤੀਜੇ ਕੱਢ ਸਕਦੀ ਹੈ ਅਤੇ ਇਹ ਨਾ ਕੇਵਲ ਭਾਰਤ ਵਿੱਚ ਸਗੋਂ ਸਮੁੱਚੇ ਖੇਤਰ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਉਦਾਹਰਣ ਸਥਾਪਿਤ ਕਰ ਸਕਦੀ ਹੈ।ਨਸ਼ਿਆਂ ਨਾਲ ਨਿਪਟਣ ਲਈ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ‘ਚ ਸੁਧਾਰ ਲਿਆਉਣ ਲਈ ਯੂ.ਐਨ.ਓ.ਡੀ.ਸੀ ਦੇ ਨੁਮਾਇੰਦਿਆਂ ਨੇ ਏਜੰਸੀ ਦੀ ਮਦਦ ਦੀ ਵੀ ਪੇਸ਼ਕਸ਼ ਕੀਤੀ। ਉਨ•ਾਂ ਨੇ ਸਥਾਨਿਕ ਨੌਜੁਵਾਨਾਂ ਨਾਲ ਸੰਪਰਕ ਸਾਧਣ ਲਈ ਹਿੰਦੀ ਅਤੇ ਪੰਜਾਬੀ ਵਿੱਚ ਈ-ਪ੍ਰੋਗਰਾਮ ਦਾ ਵੀ ਸੁਝਾਅ ਦਿੱਤਾ ਜਿਸਨੂੰ ਉਹਨਾਂ ਨੇ ਇੱਕ ਕਾਰਗਰ ਤਰੀਕਾ ਦੱਸਿਆ। ਉਨ•ਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਮਾਵਾਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਏਜੰਸੀ ਦਾ ਪ੍ਰੋਗਰਾਮ ਹੋਰਨਾਂ ਦੇਸ਼ਾਂ ਵਿੱਚ ਬਹੁਤ ਜ਼ਿਆਦੇ ਸਫਲ ਸਿੱਧ ਹੋਇਆ ਹੈ ਅਤੇ ਇਹ ਪੰਜਾਬ ਵਿੱਚ ਵੀ ਵਧੀਆ ਨਤੀਜੇ ਕੱਢ ਸਕਦਾ ਹੈ।ਮੁੱਖ ਮੰਤਰੀ ਨੇ ਨੁਮਾਇੰਦਿਆਂ ਨੂੰ ਉੱਤਰ-ਪੂਰਬ ਬਾਰੇ ਪ੍ਰੋਜੈਕਟ ਅਤੇ ਇਸ ਦੇ ਨਤੀਜਿਆਂ ਬਾਰੇ ਵੀ ਵਿਸਥਾਰ ਸਾਂਝਾ ਕਰਨ ਲਈ ਆਖਿਆ।ਮੀਟਿੰਗ ਦੌਰਾਨ ਸ੍ਰੀ ਸਿੱਧੂ ਨੇ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਟਾਸਕ ਫੋਰਸ ਵਲੋਂ ਅਪਣਾਈ ਗਈ ਤਿੰਨ ਪੁੜਾਵੀ ਨੀਤੀ ਬਾਰੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ਵਿੱਚ ਨਸ਼ਿਆਂ ਵਿਰੋਧੀ ਜਾਗਰੂਕਤਾ ਪੈਦਾ ਕਰਨ ਲਈ 30 ਲੱਖ ਵਿਦਿਆਰਥੀਆਂ ਅਤੇ 10 ਲੱਖ ਬਾਲਕਾਂ ਨੂੰ ਵੀ ਇਸ ਕਾਰਜ ਵਿੱਚ ਸ਼ਾਮਲ ਕੀਤਾ ਗਿਆ ਹੈ।
ਆਪਣੀ ਪੇਸ਼ਕਾਰੀ ਦੌਰਾਨ ਸ੍ਰੀ ਕੈਪਿਨੋਸ ਨੇ ਯੂ.ਐਨ.ਓ.ਡੀ.ਸੀ ਦੇ ਦੱਖਣ ਏਸ਼ੀਆ ਦੇ ਖੇਤਰੀ ਦਫਤਰ ਵਲੋਂ ਵਿਕਸਿਤ ‘ਸਟਾਰ ਸਟ੍ਰੈਟਜੀ‘ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਦਾ ਉਦੇਸ਼ ਨਸ਼ਿਆਂ ਵਿੱਚ ਲਗੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਵਾਸਤੇ ਸੂਬਾ ਸਰਕਾਰ ਨੂੰ ਸੁਵਿਧਾ ਪ੍ਰਦਾਨ ਕਰਨ ਤੋਂ ਇਲਾਵਾ ਉਹਨਾਂ ਦੇ ਮੁੜਵਸੇਬੇ ਨੂੰ ਵੀ ਯਕੀਨੀ ਬਣਾਉਣਾ ਹੈ।ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਨਰਵਸ ਪ੍ਰਣਾਲੀ ਦੇ ਲਈ ਡਰੱਗ ਇਲਾਜ ਬਾਰੇ ਵੀ ਜਾਣੂ ਕਰਾਇਆ ਇਸਨੂੰ ਕਪੂਰਥਲਾ ਅਤੇ ਬਠਿੰਡਾ ਵਿਖੇ ਯੂ.ਐਨ.ਓ.ਡੀ.ਸੀ ਵਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਇਨ•ਾਂ ਇਲਾਕਿਆਂ ਵਿੱਚ ਸੂਬਾ ਸਰਕਾਰ ਨੂੰ ਇਸ ਸਬੰਧ ਵਿੱਚ ਸਹਾਇਤਾ ਦੇਣ ਦਾ ਵੀ ਵਾਅਦਾ ਕੀਤਾ। ਯੂ.ਐਨ.ਓ.ਡੀ.ਸੀ ਨੇ ਆਪਣੀ ਰਣਨੀਤੀ ਵਿੱਚ ਨਸ਼ਿਆਂ ਵਿੱਚ ਲਗੀਆਂ ਔਰਤਾਂ ਸਬੰਧੀ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ।ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਵੱਖ-ਵੱਖ ਏਜੰਸੀਆਂ ਨੂੰ ਸੰਵੇਦਣਸ਼ੀਨ ਬਣਾਉਣ ਦੀ ਵੀ ਪੇਸ਼ਕਾਰੀ ਦੌਰਾਨ ਤਜ਼ਵੀਜ਼ ਕੀਤੀ ਗਈ ਅਤੇ ਨਸ਼ਿਆਂ ਦੀ ਲਤ ਸਿਰਫ ਸੁਰੱਖਿਆ ਦੀ ਚਿੰਤਾ ਨਾ ਹੋਣ ਦੀ ਥਾਂ ਸਿਹਤ ਦਾ ਮਾਮਲਾ ਹੋਣ ਨੂੰ ਪ੍ਰਵਾਨ ਕਰਨ ਲਈ ਵੀ ਉਨ•ਾਂ ਨੂੰ ਉਤਸ਼ਾਹਤ ਕਰਨ ਲਈ ਜ਼ੋਰ ਦਿੱਤਾ ਗਿਆ।