ਸਾਂਝ ਕੇਂਦਰਾਂ ਨੇ ਆਮ ਲੋਕਾਂ ਤੇ ਪੁਲਿਸ ਦਰਮਿਆਨ ਵਧਾਈ ਨੇੜ੍ਹਤਾ : ਡਾ. ਨਾਨਕ ਸਿੰਘ

image ਫਰੀਦਕੋਟ, 30 ਮਈ (ਗੁਰਜੀਤ-ਰੋਮਾਣਾ)- ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਇਲਾਵਾ  ਹਰ ਥਾਣੇ ਵਿੱਚ ਆਉਟਰੀਚ ਸੈਂਟਰ ਚੱਲ ਰਹੇ ਹਨ, ਜੋ ਕਿ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ। ਇੰਨ੍ਹਾਂ ਸਾਂਝ ਕੇਂਦਰਾਂ ਨੇ ਆਮ ਲੋਕਾਂ ਅਤੇ ਪੁਲਿਸ ਦਰਮਿਆਨ ਆਪਸੀ ਨੇੜ੍ਹਤਾ ਵਧਾਈ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਸਮੇਂ ਸਿਰ ਹੋ ਰਿਹਾ ਹੈ। ਇਸ ਨਾਲ ਆਮ ਲੋਕ ਬੇਝਿਜਕ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਲਾਹਾ ਲੈ ਰਹੇ ਹਨ।ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਅਪ੍ਰੈਲ 2017 ਦੌਰਾਨ 3124 ਜਿਲ੍ਹੇ ਵਿੱਚ ਇੰਨ੍ਹਾਂ ਸਾਂਝ ਕੇਂਦਰਾਂ ਰਾਹੀਂ ਅਰਜੀਆਂ ਪ੍ਰਾਪਤ ਕੀਤੀਆ ਗਈਆਂ ਜਿੰਨ੍ਹਾਂ ‘ਚੋ 2843 ਲੋਕਾਂ ਨੇ ਇੰਨ੍ਹਾਂ ਕੇਂਦਰਾਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਂਵਾ ਦਾ ਲਾਭ ਉਠਾਇਆ। ਇਸ ਅਰਸੇ ਦੌਰਾਨ ਪ੍ਰਾਪਤ ਹੋਈਆ ਦਰਖਾਸਤਾਂ  ਜਿੰਨ੍ਹਾਂ ‘ਚੋ ਵਿਸ਼ੇਸ਼ ਤੌਰ ਤੇ 133 ਐਫ.ਆਈ.ਆਰ/ਡੀ.ਡੀ.ਆਰ ਮਾਮਲੇ ਨਾਲ ਸਬੰਧਿਤ , 1068 ਪਾਸਪੋਰਟ ਵੈਰੀਫ਼ਿਕੇਸ਼ਨ, 122ਵੱਖ-ਵੱਖ ਤਰ੍ਹਾਂ ਦੀ ਵੈਰੀਫਿਕੇਸ਼ਨ, 299 ਨਵੇਂ ਅਤੇ ਰੀਨਿਊ ਅਸਲਾ ਲਾਈਸੈਂਸ ਆਦਿ ਅਤੇ 13 ਵਿਦੇਸ਼ੀਆਂ ਨਾਲ ਸਬੰਧਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ।

Send this to a friend