ਦਲਿਤ ਪਰਿਵਾਰਾਂ ਦਾ 100 ਕਰੋੜ ਦੇ ਕਰੀਬ ਕਰਜ਼ਾ ਮੁਆਫ਼ ਕੀਤਾ ਜਾਵੇ : ਰਾਜੇਵਾਲ

image ਸਮਰਾਲਾ, 30 ਮਈ (ਕਮਲਜੀਤ)- ਕੈਪਟਨ ਦੀ ਸਰਕਾਰ ਬਣਾਉਣ ਵਿਚ ਦਲਿਤ ਭਾਈਚਾਰੇ ਦਾ ਅਹਿਮ ਰੋਲ ਉਭਰ ਕੇ ਸਾਹਮਣੇ ਆਇਆ ਹੈ। ਵਿਧਾਨ ਸਭਾ ਦੇ 34 ਰਿਜਰਵ ਹਲਕਿਆਂ ਵਿਚੋਂ 21 ਸੀਟਾਂ ਕੈਪਟਨ ਦੀ ਝੋਲੀ ਵਿਚ ਪਾਈਆਂ ਗਈਆਂ ਹਨ, ਜਿਸ ਨਾਲ ਪੰਜਾਬ ਦੇ ਦਲਿਤ ਵਰਗ ਨੇ ਆਪਣਾ ਫਰਜ ਪੂਰਾ ਕੀਤਾ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅਵਤਾਰ ਸਿੰਘ ਰਾਜੇਵਾਲ ਨੇ ਕੀਤਾ।  ਉਹਨਾਂ ਕਿਹਾ ਕਿ ਜਦੋਂ ਕੈਪਟਨ ਸਰਕਾਰ ਕਿਸਾਨਾਂ ਦੇ 15,000 ਕਰੋੜ ਦੇ ਰੁਪਏ ਤੇ ਲੀਕ ਮਾਰਨ ਜਾ ਰਹੀ ਹੈ ਤਾਂ ਉਸ ਦੇ ਨਾਲ ਹੀ ਪੰਜਾਬ ਦੇ 20 ਹਜਾਰ ਦਲਿਤ ਪਰਿਵਾਰਾਂ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ 100 ਕਰੋੜ ਦੇ ਕਰੀਬ ਕਰਜੇ ਦੀ ਰਕਮ ਲਈ ਹੋਈ ਹੈ। ਉਸ ਤੇ ਵੀ ਲੀਕ ਮਾਰੀ ਜਾਵੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਦਲਿਤਾਂ ਦਾ 50,000 ਰੁਪਏ ਤੱਕ ਦਾ ਕਰਜਾ ਮੁਆਫ ਕਰਨ ਜਾ  ਰਹੀ ਹੈ ਜੋ ਕਿ ਬਹੁਤ ਹੀ ਘੱਟ ਹੈ। ਅੱਗੇ ਉਹਨਾਂ ਕਿਹਾ ਕਿ ਦਲਿਤ ਵਰਗ ਨੇ ਹੋਰ ਬੈਂਕਾਂ ਅਤੇ ਸ਼ਾਹੂਕਾਰਾਂ ਤੋਂ ਬਹੁਤ ਸਾਰਾ ਕਰਜਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ ਤੋਂ ਮੰਗ ਕਰਦੇ ਹਾਂ ਕਿ ਮੰਤਰੀ ਮੰਡਲ ਦੀ ਮੀਟਿੰਗ ਵਿਚ ਦਲਿਤਾਂ ਦੇ ਕਰਜੇ ਮੁਆਫੀ ਸੰਬੰਧੀ ਵਕਾਲਤ ਕੀਤੀ ਜਾਵੇ ਤਾਂ ਕਿ ਅਗਲੀਆਂ ਚੋਣਾਂ ਵਿਚ ਅਸੀਂ 34 ਦੀਆਂ 34 ਰਿਜਰਵ ਸੀਟਾਂ ਜਿੱਤ ਸਕੀਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਸਰੋਆ, ਬਖਸ਼ੀਸ਼ ਸਿੰਘ ਸਮਰਾਲਾ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend