ਅੱਤਕਵਾਦ ਅਤੇ ਖੇਡਾਂ ਨਾਲ-ਨਾਲ ਨਹੀਂ ਚੱਲ ਸਕਦੀਆਂ : ਵਿਜੇ ਗੋਇਲ
ਨਈ ਦਿੱਲੀ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਖੇਡ ਮੰਤਰੀ ਸ੍ਰੀ ਵਿਜੇ ਗੋਇਲ ਨੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਕਿਸੇ ਵੀ ਸੀਰੀਜ਼ ਖੇਡੇ ਜਾਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਦੇ ਉੱਚ ਅਧਿਕਾਰੀਆਂ ਦਰਮਿਆਨ ਦੁਬਈ ਵਿਖੇ ਦੋਨਾਂ ਦੇਸ਼ਾਂ ਵਿੱਚ ਕ੍ਰਿਕਟ ਰਿਸ਼ਤਿਆਂ ਦੀ ਬਹਾਲੀ ਦੀਆਂ ਸਭਾਵਨਾਵਾਂ ਉੱਪਰ ਚਰਚਾ ਲਈ ਬੈਠਕ ਕਰਨ ਵਾਲੇ ਸਨ।
ਇਸ ਦੌਰਾਨ ਖੇਡ ਮੰਤਰੀ ਸ੍ਰੀ ਵਿਜੇ ਗੋਇਲ ਨੇ ਕਿਹਾ ਹੈ ਕਿ ਜਦ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕਰਦਾ ਤਦ ਤੱਕ ਪਾਕਿਸਤਾਨ ਨਾਲ ਦਵੱਲੀ ਕ੍ਰਿਕਟ ਸੀਰੀਜ਼ ਸ਼ੁਰੂ ਕਰਨਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਪੱਤਰਕਾਰਾਂ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਠਬੀਸੀਸੀਆਈ’ ਨੂੰ ਸਰਕਾਰ ਨਾਲ ਸਲਾਹ ਤੋਂ ਬਾਅਦ ਹੀ ਕੋਈ ਇਸ ਸਬੰਧੀ ਕੋਈ ਸੁਝਅ ਜਾਂ ਪ੍ਰਸਤਾਵ ਪੇਸ਼ ਕਰਨਾ ਚਾਹੀਦਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਠਜਦ ਤਕ ਪਾਕਿਸਤਾਨ ਅੱਤਵਾਦ ਨੂੰ ਉਤਸ਼ਾਹਿਤ ਕਰਦਾ ਰਹੇਗਾ ਤਦ ਤੱਕ ਦੋਨੇਂ ਦੇਸ਼ਾਂ ਵਿੱਚ ਕੋਈ ਵੀ ਕ੍ਰਿਕਟ ਸੀਰੀਜ਼ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਖੇਡਾਂ ਇੱਕ ਸਾਥ ਨਹੀਂ ਚੱਲ ਸਕਦੀਆਂ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਕੌਮਾਂਤਰੀ ਪੱਧਰ ’ਤੇ ਇੱਕ ਦੂਜੇ ਨਾਲ ਖੇਡਣਾ ਜਾਰੀ ਰੱਖਣਗੀਆਂ। 1 ਜੂਨ ਤੋਂ ਸ਼ੁਰੂ ਹੋ ਰਹੀ ਚੈਂਪੀਅਨ ਟ੍ਰਾਫੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਦਾ ਸਾਹਮਣਾ 4 ਜੂਨ ਨੂੰ ਬ੍ਰਮਿੰਘਮ ਵਿੱਚ ਹੋਵੇਗਾ।
ਸ੍ਰੀ ਗੋਇਲ ਨੇ ਕਿਹਾ ਕਿ ਜਿੱਥੋਂ ਤੱਕ ਟੂਰਨਾਮੈਂਟਾਂ ਦੀ ਗੱਲ ਹੈ ਉਨ੍ਹਾਂ ਉੱਪਰ ਕੋਈ ਕੰਟਰੋਲ ਨਹੀਂ, ਇਸ ਲਈ ਦੋਨੇ ਦੇਸ਼ ਇਨ੍ਹਾਂ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਨਾਲ ਖੇਡਣਾ ਜਾਰੀ ਰੱਖਣਗੇ। ਪਿਛਲੀ ਵਾਰ ਪਾਕਿਸਤਾਨ ਅਤੇ ਭਾਰਤ ਦਰਮਿਆਨ ਦਸੰਬਰ 2012 ’ਚ ਦੋ ਪੱਖੀ ਕ੍ਰਿਕਟ ਸੀਰੀਜ਼ ਖੇਡੀ ਗਈ ਸੀ। ਇਸ ਲੀ ਪਾਕਿਸਤਾਨ ਦੀ ਟੀਮ ਭਾਰਤ ਆਈ ਸੀ।